Friday, 1 April 2011

ਦੋਆਬਾ ਸਕੂਲ ਦੇ ਨਵੇਂ ਸੈਸ਼ਨ ਦਾ ਆਰੰਭ

ਸਾਲ 2011-12 ਦੇ ਸੈਸ਼ਨ ਦਾ ਆਰੰਭ ਸੰਸਦੀ ਸਕੱਤਰ ਸਰਵਣ ਸਿੰਘ ਫਿਲੌਰ ਨੇ ਕੀਤਾ। ਇਸ ਮੌਕੇ ਉਨ੍ਹਾਂ ਕੂਲਰ ਦਾ ਉਦਘਾਟਨ ਵੀ ਕੀਤਾ। ਇਹ ਕੂਲਰ ਪਿਆਰਾ ਸਿੰਘ ਪੁੱਤਰ ਉਜਾਗਰ ਸਿੰਘ, ਅਜੀਤ ਸਿੰਘ ਬੂਰਾ ਅਤੇ ਰੇਸ਼ਮ ਸਿੰਘ ਪੁੱਤਰ ਸਵਰਨ ਸਿੰਘ ਵਲੋਂ ਦਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਰਾਮ ਪ੍ਰਕਾਸ਼ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਉੱਘੇ ਅਕਾਲੀ ਆਗੂ ਅਮਰਜੀਤ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।






 

Thursday, 17 March 2011

ਪ੍ਰਵਾਸੀ ਭਾਰਤੀਆਂ ਦਾ ਸਨਮਾਨ ਕੀਤਾ

ਦੋਆਬਾ ਅਦਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਹੋਰ ਬਿਹਤਰ ਬਣਾਉਣ ਲਈ ਸਕੂਲ ਵਿਕਾਸ ਕਮੇਟੀ ਦਾ ਗਠਨ ਕੀਤਾ ਗਿਆ। ਇਸ ਉਪੰਰਤ ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਇਸ ਸਕੂਲ ਨੂੰ ਕਾਮਯਾਬ ਕਰਨ ਲਈ ਵੱਡਾ ਯੋਗਦਾਨ ਪਾਇਆ ਸੀ। ਇਸ ਮੌਕੇ ਪ੍ਰਵਾਸੀ ਭਾਰਤੀਆਂ ਅਤੇ ਦਾਨੀਆਂ ਨੂੰ ਮਾਣ ਦੇਣ ਲਈ ਉਨ੍ਹਾਂ ਪਾਸੋਂ ਰੀਬਨ ਕਟਵਾ ਕੇ ਹਾਜ਼ਰੀ ਲਵਾਈ ਗਈ। 









Sunday, 13 February 2011

9ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਅਯੋਜਿਤ

ਪਿੰਡ ਮੁਠੱਡਾ ਕਲਾਂ 'ਚ 9ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਗਿਆ। ਇਹ ਕੱਪ 11-12-13 ਫਰਵਰੀ 2011 ਨੂੰ ਕਰਵਾਇਆ ਗਿਆ।