ਅੱਜ ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ਦਾ ਨਤੀਜਾ ਐਲਾਨਿਆ ਗਿਆ। ਵੱਖ-ਵੱਖ ਕਲਾਸਾਂ 'ਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਬੱਚਿਆਂ ਨੂੰ ਦਿੱਤੇ ਗਏ ਮੋਮੈਂਟੋ ਆਰਸੀ ਪਲਾਜ਼ਾ ਵੱਲੋਂ ਦਿੱਤੇ ਗਏ। ਇਸ ਮੌਕੇ ਸਕੂਲ ਕਮੇਟੀ ਮੈਂਬਰਾਂ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਹਰਬੰਸ ਸਿੰਘ ਫੀਜੀਮੈਨ, ਸਰਬਜੀਤ ਸਿੰਘ ਬੀਸਲਾ, ਸਰਵਣ ਸਿੰਘ ਔਜਲਾ, ਬਲਦੇਵ ਸਿੰਘ ਔਜਲਾ, ਹਰਬੰਸ ਸਿੰਘ ਔਜਲਾ, ਬਹਾਦਰ ਸਿੰਘ ਔਜਲਾ, ਹਰਭਜਨ ਸਿੰਘ ਔਜਲਾ, ਨੰਬਰਦਾਰ ਗੁਰਪਾਲ ਸਿੰਘ ਔਜਲਾ ਅਤੇ ਗਰਾਮ ਪੰਚਾਇਤ ਦੇ ਨੁਮਾਇੰਦੇ, ਮਾਪੇ ਤੇ ਸਟਾਫ ਮੈਂਬਰ ਹਾਜ਼ਰ ਹੋਏ। ਨਤੀਜੇ ਐਲਾਨਣ ਤੋਂ ਪਹਿਲਾ ਸਰਬਜੀਤ ਗਿੱਲ ਨੇ 2018 ਅਤੇ 2019 ਦੌਰਾਨ ਸਕੂਲ ਲਈ ਇਕੱਤਰ ਹੋਈ ਰਾਸ਼ੀ ਦੇ ਵੇਰਵੇ ਦੱਸੇ ਅਤੇ ਧੰਨਵਾਦ ਕੀਤਾ। ਇਸ ਮੌਕੇ ਹਰਿੰਦਰ ਸਿੰਘ ਸਾਬੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਮੁਖੀ ਸ਼੍ਰੀ ਹਰਬਲਾਸ ਨੇ ਨਤੀਜੇ ਦਾ ਐਲਾਨ ਕੀਤਾ।
ਇਸ ਮਗਰੋਂ ਹਾਜ਼ਰ ਪ੍ਰਵਾਸੀ ਭਾਰਤੀਆਂ ਨਾਲ ਕੀਤੀ ਇੱਕ ਵੱਖਰੀ ਮੀਟਿੰਗ ਦੌਰਾਨ ਸਕੂਲ ਲਈ ਬਣਦੀਆਂ ਲੋੜਾਂ ਦੇ ਹੱਲ ਲਈ ਅਗਾਮੀ ਸਾਲ 2019 ਦੌਰਾਨ ਕਰੀਬ 3.50 ਲੱਖ ਰੁਪਏ ਦੇ ਬਜਟ ਦੀ ਰੂਪ ਰੇਖਾ ਤਿਆਰ ਕੀਤੀ ਗਈ, ਜਿਸ 'ਚ ਵੱਡਾ ਖ਼ਰਚ ਸਕੂਲ ਦੇ ਰੰਗ ਦਾ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਸਕੂਲ 'ਚ ਹਾਲੇ ਵੀ ਕੰਮ ਚੱਲ ਰਿਹਾ ਹੈ। ਸਕੂਲ 'ਚ ਕਿਚਨ, ਦਫ਼ਤਰ ਅਤੇ ਡਾਈਨਿੰਗ ਹਾਲ ਹਾਲੇ ਬਣਨਾ ਹੈ। ਹੁਣ ਤੱਕ ਇਕੱਠੀ ਹੋਈ ਰਾਸ਼ੀ 'ਚੋਂ ਸਕੂਲ ਦੇ ਕਮਰਿਆਂ ਦੇ ਲੈਟਰ, ਬਾਥਰੂਮ, ਭਰਤੀ, ਪੁਰਾਣੇ ਹਾਲ ਕਮਰੇ ਦੇ ਫ਼ਰਸ਼ ਦਾ ਕੰਮ ਮੁਕੰਮਲ ਹੋਣ ਵਾਲਾ ਹੈ।