Thursday, 31 March 2016

ਸੀਵਰੇਜ਼ ਲਈ ਪਿੰਡ ਦਾ ਲੈਵਲ ਜਲਦੀ ਕੱਢਿਆ ਜਾਵੇਗਾ


ਸੰਤ ਬਲਬੀਰ ਸਿੰਘ ਨਾਲ ਪਿੰਡ ਵਾਸੀ।

ਅੱਜ ਸੀਵਰੇਜ਼ ਸਬੰਧੀ ਬੇਨਤੀ ਕਰਨ ਵਾਸਤੇ ਪਿੰਡ ਦੇ ਕੁੱਝ ਮੋਹਤਬਰ ਵਿਅਕਤੀ ਸੰਤ ਬਲਬੀਰ ਸਿੰਘ ਸੀਚੇਵਾਲ ਹੁਣਾ ਨੂੰ ਮਿਲੇ। ਇਸ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦਾ ਇਹ ਬਹੁਤ ਵੱਡਾ ਉੱਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਮਾਰੀਆਂ ਨੂੰ ਘਟਾਉਣ ਅਤੇ ਪਿੰਡ ਦੀ ਸੁੰਦਰਤਾ ਸਫਾਈ ਲਈ ਇਹ ਕੰਮ ਜਲਦੀ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹ ਕੰਮ ਜੇ ਹੁਣ ਨਹੀਂ ਕੀਤਾ ਜਾਵੇਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ 'ਚ ਸਿਰਫ ਪ੍ਰਵਾਸੀ ਭਾਰਤੀਆਂ ਤੋਂ ਹੀ ਪੈਸੇ ਇੱਕਠੇ ਨਾ ਕੀਤੇ ਜਾਣ ਸਗੋਂ ਪਿੰਡ ਵਾਸੀਆਂ ਤੋਂ ਵੀ ਇਸ 'ਚ ਹਿੱਸਾ ਪਵਾਇਆ ਜਾਵੇ।   

ਆਉਣ ਵਾਲੇ ਕੁੱਝ ਦਿਨ੍ਹਾਂ ਤੱਕ ਇੱਕ ਵਿਸ਼ੇਸ਼ ਟੀਮ ਪਿੰਡ ਦਾ ਲੈਵਲ ਚੈÎੱਕ ਕਰੇਗੀ, ਜਿਸ ਨਾਲ ਪਾਈਪਾਂ ਦਾ ਸਾਈਜ਼ ਪਤਾ ਲੱਗੇਗਾ ਅਤੇ ਇਸ ਨਾਲ ਹੋਣ ਵਾਲਾ ਕੁੱਲ ਖਰਚਾ ਪਤਾ ਲੱਗ ਸਕੇਗਾ। 
ਫੋਟੋ 'ਚ ਹਾਜ਼ਰ ਵਿਅਕਤੀਆਂ ਤੋਂ ਬਿਨ੍ਹਾਂ ਪਿੰਡ ਦੇ ਕੁੱਝ ਹੋਰ ਸੱਜਣ ਵੀ ਇਸ ਮੌਕੇ ਹਾਜ਼ਰ ਸਨ।

Monday, 28 March 2016

ਮੁਠੱਡਾ ਕਲਾਂ ’ਚ ਨਾਮਧਾਰੀ ਧਰਮਸ਼ਾਲਾ ਦੀ ਨੀਂਹ ਰੱਖੀ

ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਉਦੇ ਸਿੰਘ ਨੀਂਹ ਰੱਖਣ ਦੀ ਰਸਮ ਨਿਭਾਉਂਦੇ ਹੋਏ। 




ਨੀਂਹ ਰੱਖਣ ਵੇਲੇ ਅਰਦਾਸ ਕਰਦੇ ਹੋਏ। 
ਉੱਘੇ ਸੁਤੰਤਰਤਾ ਸੈਨਾਨੀ ਅਤੇ ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਰਾਮ ਸਿੰਘ ਦੀ ਡਿਊਢੀ ਵਜੋਂ ਜਾਣੇ ਜਾਂਦੇ ਪਿੰਡ ਮੁਠੱਡਾ ਕਲਾਂ ’ਚ ਨਾਮਧਾਰੀ ਧਰਮਸ਼ਾਲਾ ਦਾ ਨੀਂਹ ਰੱਖੀ ਗਈ। ਧਰਮਸ਼ਾਲਾ ਦੀ ਮੁੜ ਉਸਾਰੀ ਲਈ ਨੀਂਹ ਰੱਖਣ ਦੀ ਰਸਮ ਨਾਮਧਾਰੀ ਪੰਥ ਦੇ ਮੌਜੂਦਾ ਮੁਖੀ ਸਤਿਗੁਰੂ ਉਦੇ ਸਿੰਘ ਨੇ ਨਿਭਾਈ। ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਧਰਮਸ਼ਾਲਾ ਜਲਦੀ ਤੋਂ ਜਲਦੀ ਬਣੇ ਤਾਂ ਜੋ ਇਥੇ ਗੁਰਬਾਣੀ ਦਾ ਜਾਪ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਈਰਖਾ, ਚੁਗਲੀ ਆਦਿ ਤੋਂ ਬਚ ਕੇ ਪ੍ਰੇਮ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾ ਸੂਬਾ ਬਲਵਿੰਦਰ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਬੀਬੀ ਗੁਰਸ਼ਰਨ ਕੌਰ, ਪਿੰਡ ਦੇ ਸਰਪੰਚ ਕਾਂਤੀ ਮੋਹਣ, ਸੂਬਾ ਰੇਸ਼ਮ ਸਿੰਘ, ਸੂਬਾ ਸਤਨਾਮ ਸਿੰਘ, ਸੂਬਾ ਜਸਬੀਰ ਸਿੰਘ, ਸੂਬਾ ਹਰਜੀਤ ਸਿੰਘ, ਸਰਵਣ ਸਿੰਘ ਤੂਰ, ਬਹਾਦਰ ਸਿੰਘ ਨਗਰ, ਹਰਦੇਵ ਸਿੰਘ ਫਗਵਾੜਾ, ਸਰਦਾਰਾ ਸਿੰਘ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ। ਸਮਾਗਮ ’ਚ ਜਥੇਦਾਰ ਸੂਬਾ ਸੰਦੀਪ ਸਿੰਘ, ਜਥੇਦਾਰ ਪਿਆਰਾ ਸਿੰਘ ਅਤੇ ਜਥੇਦਾਰ ਸੰਤਾ ਸਿੰਘ ਨੇ ਦਿਵਾਨ ਲਗਾਏ। ਬੱਚਿਆਂ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। 

Wednesday, 9 March 2016

ਕਾਂਸ਼ੀ ਰਾਮ ਦਾ ਜਨਮ ਦਿਹਾੜਾ ਮਨਾਇਆ

ਗਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਵਲੋਂ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਪਿੰਡ ਦੇ ਸਰਪੰਚ ਕਾਂਤੀ ਮੋਹਣ, ਤਰਲੋਚਨ ਮੁਠੱਡਾ, ਸਰਬਜੀਤ ਗਿੱਲ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।