Tuesday, 30 April 2024

ਸਰਬ ਸਾਂਝੀ ਡਾ ਬੀਆਰ ਅੰਬੇਡਕਰ ਪ੍ਰਬੰਧਕ ਕਮੇਟੀ ਨੇ ਨਾਟਕ ਮੇਲਾ ਕਰਵਾਇਆ



ਪਿੰਡ ਮੁਠੱਡਾ ਕਲਾਂ ਦੀ ਸਰਬ ਸਾਂਝੀ ਡਾ. ਬੀਆਰ ਅੰਬੇਡਕਰ ਪ੍ਰਬੰਧਕ ਕਮੇਟੀ ਵਲੋਂ ਡਾ ਅੰਬੇਡਕਰ ਦੇ ਜਨਮ ਦਿਵਸ ਨੂੰ ਸਮ੍ਰਪਿਤ ਨਾਟਕ ਮੇਲਾ ਕਰਵਾਇਆ। ਜਿਸ ‘ਚ ਡਾ. ਅੰਬੇਡਕਰ ਦੇ ਜੀਵਨ ਸੰਘਰਸ਼ ਬਾਰੇ ਚਰਚਾ ਕੀਤੀ ਗਈ। ਮੂਲ ਨਿਵਾਸੀ ਸੰਘ ਦੇ ਨਿਤਨ ਥਾਬਲਕੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਡਾ. ਅੰਬੇਡਕਰ ਜਿਹਨਾਂ ਤਿੰਨ ਸਖ਼ਸ਼ੀਅਤਾਂ ਤੋਂ ਪ੍ਰਭਾਵਿਤ ਸਨ, ਉਨ੍ਹਾਂ ਨੇ ਔਰਤਾਂ ਨੂੰ ਬਹੁਤ ਉੱਚਾ ਚੁੱਕਿਆ। ਔਰਤਾਂ ਦੇ ਵੱਡੇ ਯੋਗਦਾਨ ਦਾ ਪ੍ਰਗਟਾਵਾ ਸੰਵਿਧਾਨ ‘ਚ ਬਰਾਬਰਤਾ ਵਾਲੇ ਹੱਕ ਤੋਂ ਵੀ ਹੁੰਦਾ ਹੈ। ਇਸ ਮੌਕੇ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਡਾ. ਅੰਬੇਡਕਰ ਦੇ ਵਿਚਾਰਾਂ ਦੀ ਅਜੋਕੇ ਦੌਰ ‘ਚ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ ਕਿਉਂਕਿ ਅੱਜ ਸੰਵਿਧਾਨ ਨੂੰ ਖਤਰੇ ਖੜੇ ਹੋ ਰਹੇ ਹਨ। 

ਸਮਾਗਮ ਦੌਰਾਨ ਪ੍ਰਾਇਮਰੀ ਸਕੂਲ ਦੇ ਪੜ੍ਹਾਈ ‘ਚ ਅਵੱਲ ਰਹਿਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। 



ਇਸ ਮੌਕੇ ਪ੍ਰਗਤੀ ਕਲਾ ਕੇਂਦਰ ਰਜਿ.ਲਾਂਦੜਾ ਦੀ ਨਾਟਕ ਟੀਮ ਨੇ ਕੋਰੀਓਗ੍ਰਾਫੀਆਂ, ਐ ਔਰਤ ਤੇਰੀ ਦਰਦ ਕਹਾਣੀ, ਜਾਗ ਮਿੱਟੀ  ਦਿਆ ਮਾਧੋਆ  (ਓਪੇਰਾ), ਭੀਮ ਮਹਾਨ, ਅਸਲ ਪੜ੍ਹਾਈ, ਮੰਗਤੀ (ਨਾਟਕ) ਦੀ ਸੋਢੀ ਰਾਣਾ ਦੀ ਨਿਰਦੇਸ਼ਨਾ ਹੇਠ ਖ਼ੂਬਸੂਰਤ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰਬੰਧਕਾਂ ਨੇ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

Wednesday, 24 April 2024

ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ ਖੋਲ੍ਹਿਆ

ਐੱਨਆਰਆਈ ਬਰਦਰਜ਼ ਚੈਰੀਟੇਬਲ ਸੁਸਾਇਟੀ ਮੁਠੱਡਾ ਕਲਾਂ ਵਲੋਂ ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ ਆਰੰਭ ਕੀਤਾ ਗਿਆ ਹੈ, ਜਿਥੇ ਸਕੂਲਾਂ ਦੇ ਬੱਚੇ ਸਕੂਲ ਸਮੇਂ ਤੋਂ ਬਾਅਦ ਆਪਣਾ ਹੋਮ ਵਰਕ ਤੋਂ ਇਲਾਵਾ ਹੋਰ ਸਰਗਰਮੀਆਂ 'ਚ ਭਾਗ ਲੈ ਰਹੇ ਹਨ।


 







ਸਕੂਲ ਦੇ ਬੱਚਿਆਂ ਨੂੰ ਕਾਪੀਆਂ ਭੇਟ ਕੀਤੀਆਂ



ਅੱਜ ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ਚ ਐੱਨਆਰਆਈ ਬਰਦਰਜ਼ ਚੈਰੀਟੇਬਲ ਸੁਸਾਇਟੀ ਮੁਠੱਡਾ ਕਲਾਂ ਵਲੋਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਦੀ ਵੰਡ ਕੀਤੀ ਗਈ। ਇਸ ਸੁਸਾਇਟੀ ਵਲੋਂ ਹਾਲ ਚ ਹੀ ਮਾਤਾ ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ ਵੀ ਆਰੰਭ ਕੀਤਾ ਗਿਆ ਹੈ, ਜਿਸ ਚ ਸਕੂਲੀ ਬੱਚੇ, ਸਕੂਲ ਸਮੇਂ ਤੋਂ ਬਾਅਦ ਆਪਣਾ ਹੋਮ ਵਰਕ ਕਰਨ ਦੇ ਨਾਲ ਨਾਲ ਹੋਰ ਉਸਾਰੂ ਸਰਗਰਮੀਆਂ ਚ ਵੀ ਹਿੱਸਾ ਲੈਂਦੇ ਹਨ।

ਸਕੂਲ ਚ ਕਾਪੀਆਂ ਦੀ ਵੰਡ ਕਰਨ ਵੇਲੇ ਸਕੂਲ ਕਮੇਟੀ ਦੇ ਚੇਅਰਮੈਨ ਜਸਵੰਤ ਕੁਮਾਰ, ਤਰਲੋਚਨ ਮੁਠੱਡਾ, ਆਸ਼ਾ ਰਾਣੀ, ਸਰੋਜ ਰਾਣੀ, ਜਗਦੀਸ਼ ਚੰਦਰ, ਬੂਟਾ ਰਾਮ, ਵਿਜੈ ਮਹਿਮੀ, ਡਾ. ਸਰਬਜੀਤ ਮੁਠੱਡਾ, ਸਕੂਲ ਮੁਖੀ ਮਿਸ ਜੋਤੀ ਬਾਂਸਲ, ਹਰਪ੍ਰੀਤ ਸਿੰਘ, ਮਿਸ ਵਿਸ਼ਾਲੀ, ਰਜਨੀਸ਼ ਅਗਰਵਾਲ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।

ਸਕੂਲ ਮੁਖੀ ਨੇ ਸੁਸਾਇਟੀ ਦੇ ਉੱਦਮ ਲਈ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਹੀ ਸਕੂਲ ਲਈ ਸਹਿਯੋਗ ਜਾਰੀ ਰਹੇਗਾ। ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਸੁਸਾਇਟੀ ਵਲੋਂ ਇੱਕ ਸਾਲ ਲਈ ਤਿੰਨ ਟੀਚਰਾਂ ਲਈ ਸੇਵਾ ਫ਼ਲ ਵੀ ਭੇਜਿਆ ਗਿਆ ਸੀ।

Monday, 22 April 2024

ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਦੇ ਹਾਲ ‘ਚ ਤਸਵੀਰਾਂ ਲਗਾਈਆਂ

 ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਦੇ ਹਾਲ ’ਚ ਤਸਵੀਰਾਂ ਲਗਾਈਆਂ ਗਈਆਂ। ਇਹ ਉਦਮ ਐੱਨਆਰਆਈ ਬ੍ਰਦਰਜ਼ ਚੈਰੀਟੇਬਲ ਸੁਸਾਇਟੀ ਵਲੋਂ ਕੀਤਾ ਗਿਆ।

ਵੱਖ-ਵੱਖ ਸਮਿਆਂ ਦੌਰਾਨ ਸਮਾਜ ਨੂੰ ਅਗਵਾਈ ਦੇਣ ਅਤੇ ਕੁਰਬਾਨੀਆਂ ਕਰਨ ਵਾਲੀਆਂ ਸਖਸ਼ੀਅਤਾਂ ਬਾਰੇ ਇਨ੍ਹਾਂ ਤਸਵੀਰਾਂ ਰਾਂਹੀ ਜਾਣਕਾਰੀ ਦਿੱਤੀ ਗਈ ਹੈ। 

























Tuesday, 16 April 2024

ਪੁਰਾਣੀਆਂ ਫ਼ੋਟੋ, ਪੁਰਾਣੀਆਂ ਯਾਦਾਂ

ਬੇਨਤੀ

ਮੁਠੱਡਾ ਕਲਾਂ ਦੀ ਇਸ ਵੈਬਸਾਈਟ 'ਤੇ ਫੋਟੋ ਅਤੇ ਹੋਰ ਸਮੱਗਰੀ ਲਗਾਤਾਰ ਪਾਈ ਜਾ ਰਹੀ ਹੈ। ਕਿਸੇ ਕੋਲ ਪਿੰਡ ਦੇ ਇਤਿਹਾਸ ਬਾਰੇ ਜਾਂ ਕਿਸੇ ਸਾਂਝੇ ਕੰਮਾਂ ਦੀਆਂ ਪੁਰਾਣੀਆਂ ਤਸਵੀਰਾਂ ਹੋਣ ਤਾਂ ਈਮੇਲ 'ਤੇ ਭੇਜਣ ਦੀ ਖੇਚਲ ਕਰੋ ਜੀ। ਫੋਟੋ ਭੇਜਣ ਲੱਗਿਆ ਕਿਸੇ ਚੰਗੇ ਮੁਬਾਈਲ ਜਾਂ ਕੈਮਰੇ ਨਾਲ ਫੋਟੋ ਤੋਂ ਫੋਟੋ ਖਿੱਚੀ ਜਾਵੇ ਤਾਂ ਜੋ ਅਜਿਹੀਆਂ ਤਸਵੀਰਾਂ ਦੀ ਕੁਆਲਿਟੀ ਠੀਕ ਰਹਿ ਸਕੇ। ਫੋਟੋ ਬਾਰੇ ਹੋਰ ਵੇਰਵੇ ਜਿਵੇਂ ਕਿ ਫੋਟੋ ਦਾ ਇਤਿਹਾਸ, ਮਿਤੀ ਬਾਰੇ ਵੀ ਜਾਣਕਾਰੀ ਹੋਵੇ ਤਾਂ ਬਿਹਤਰ ਹੋਵੇਗਾ।
ਅਜਿਹੀਆਂ ਤਸਵੀਰਾਂ ਬਕਾਇਦਾ ਭੇਜਣ ਵਾਲੇ ਦਾ ਨਾਮ ਲਿਖ ਕੇ ਧੰਨਵਾਦ ਸਹਿਤ ਪੋਸਟ ਕੀਤੀਆ ਜਾਣਗੀਆ।
ਈ ਮੇਲ ਲਈ ਪਤਾ ਹੈ।
mothadakalan@gmail.com
 
 
 
ਸ਼੍ਰੀ ਮਨਮੋਹਣ ਸ਼ਰਮਾ ਵਲੋਂ ਭੇਜੀ ਫ਼ੋਟੋ

ਫ਼ੋਟੋ ਭੇਜਣ ਲਈ ਸ਼ੁਕਰੀਆ!