ਆਜ਼ਾਦ ਕਬੱਡੀ ਕਲੱਬ, ਪੰਚਾਇਤੀ ਰਾਜ ਸਪੋਰਟਸ ਕਲੱਬ, ਯੁਵਕ ਸੇਵਾਵਾਂ ਕਲੱਬ, ਗਰਾਮ ਪੰਚਾਇਤ ਮੁਠੱਡਾ ਕਲਾਂ, ਸਮੂਹ ਪ੍ਰਵਾਸੀ ਭਾਰਤੀਆਂ, ਪਿੰਡ ਅਤੇ ਇਲਾਕਾ ਵਾਸੀਆਂ ਵਲੋਂ ਕਰਵਾਏ ਜਾ ਰਹੇ 35ਵੇਂ ਪੇਂਡੂ ਖ਼ੇਡ ਮੇਲੇ ਅਤੇ 15ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਦਾ ਅੱਜ ਸ਼ਾਨਦਾਰ ਅਗਾਜ਼ ਕੀਤਾ ਗਿਆ। ਆਰੰਭ ’ਚ ਪਾਠ ਦੇ ਭੋਗ ਪਾਏ ਗਏ ਅਤੇ ਖੇਡ ਮੇਲੇ ਦਾ ਝੰਡਾ ਲਹਿਰਾਉਣ ਦੀ ਰਸਮ ਅਮਰੀਕ ਸਿੰਘ ਭਲਵਾਨ ਨੇ ਕੀਤੀ। ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਝੰਡੇ ਨੂੰ ਸਲਾਮੀ ਦਿੱਤੀ। ਆਰਕੇ ਮਾਡਲ ਸਕੂਲ ਦੇ ਬੱਚਿਆਂ ਨੇ ਰਾਸ਼ਟਰ ਗਾਨ ਪੇਸ਼ ਕਰਕੇ ਇਸ ਸਮਾਗਮ ਦੀ ਬਕਾਇਦਾ ਆਰੰਭਤਾ ਕੀਤੀ। ਪਿੰਡ ਦੇ ਸਰਪੰਚ ਕਾਂਤੀ ਮੋਹਣ, ਪ੍ਰਵਾਸੀ ਭਾਰਤੀਆਂ ਬੰਤ ਅੌਜਲਾ, ਭੁਪਿੰਦਰ ਸਿੰਘ ਬੀਸਲਾ, ਦਿਲਬਾਗ ਸਿੰਘ, ਮੋਹਣ ਸਿੰਘ ਅੌਜਲਾ, ਸਰਬਜੀਤ ਸਿੰਘ ਬੀਸਲਾ ਆਦਿ ਨੇ ਰੀਬਨ ਕੱਟ ਕੇ ਖ਼ੇਡ ਸਮਾਗਮ ਦਾ ਰਸਮੀ ਉਦਘਾਟਨ ਕੀਤਾ। ਮੁਠੱਡਾ ਕਲਾਂ ਦੀ ਧਰਤੀ ਤੋਂ ਨੌਜਵਾਨ ਖਿਡਾਰੀਆਂ ਨੇ ਖ਼ੇਡ ਮੇਲੇ ਦਾ ਲੋਗੋ ਅਸਮਾਨ ’ਚ ਛੱਡ ਕੇ ਖ਼ੇਡ ਮੇਲੇ ਦੀ ਸ਼ੁਰੁਆਤ ਦਾ ਦੁਨੀਆਂ ਭਰ ਲਈ ਸੰਦੇਸ਼ ਦਿੱਤਾ। ਇਸ ਦੌਰਾਨ ਪਟਾਕਿਆਂ ਨਾਲ ਸਾਰਾ ਸਟੇਡੀਅਮ ਗੁੰਜ਼ ਉਠਿਆ। ਸਕੂਲਾਂ ਦੇ ਬੱਚਿਆਂ ਨੇ ਗੁਬਾਰੇ ਛੱਡ ਕੇ ਅਸਮਾਨ ਰੰਗ ਬਿਰੰਗਾ ਕਰ ਦਿੱਤਾ।
ਪਿੰਡ ਦੇ ਸਤਿਗੁਰੂ ਰਾਮ ਸਿੰਘ ਖ਼ੇਡ ਸਟੇਡੀਅਮ ’ਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਇਸ ਖੇਡ ਮੇਲੇ ਨੂੰ ਐਤਕੀ ਰਛਪਾਲ ਸਿੰਘ ਬਾਸੀ, ਸੋਹਣ ਸਿੰਘ ਅਤੇ ਅਜੀਤ ਸਿੰਘ ਬੂਰਾ ਦੀ ਯਾਦ ਨੂੰ ਸਮਰਿਪਤ ਕੀਤਾ ਗਿਆ। ਇਸ ਵਾਰ ਤਿੰਨੋ ਦਿਨ ਲੰਗਰ ਦੀ ਸੇਵਾ ਬਾਪੂ ਨਰਾਇਣ ਸਿੰਘ ਦੇ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ। 1 ਫਰਵਰੀ ਨੂੰ ਅੰਤਰਰਾਸ਼ਟਰੀ ਕੱਪ ਲਈ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ, ਜਿਸ ਲਈ ਜਿੰਦਰ ਅੌਜਲਾ ਵਲੋਂ ਕੱਪ ਲਈ ਦੂਜਾ ਇਨਾਮ ਅਤੇ ਖਿਡਾਰੀਆਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਸਪੋਰਟਸ ਕਲੱਬ ਕਨੇਡਾ ਵਲੋਂ ਲਾਲੀ ਅੜ੍ਹੇਚਾ ਅਤੇ ਅਵਤਾਰ ਰਾਮ ਕੋਚ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। 31 ਜਨਵਰੀ ਨੂੰ ਕਬੱਡੀ ਆਲ ਓਪਨ, 75 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। ਅੱਜ ਦਿਨ ਭਰ ਹੋਏ ਮੁਕਾਬਲਿਆਂ ਦੌਰਾਨ 45 ਕਿਲੋ ਵਰਗ ’ਚ ਮੁਲਾਪੁਰ, ਕੰਗਅਰਾਈਆਂ, ਮੁਠੱਡਾ ਕਲਾਂ, ਕਡਿਆਲ, ਸੈਹਜੋ ਮਾਜਰਾ, ਡੇਰਾ ਕੁਲਾਰ ਅਤੇ ਮੋਗਾ ਜੇਤੂ ਰਹੇ। 52 ਕਿਲੋ ’ਚ ਅਟਾਰੀ ਮੋਗਾ, ਪੰਡੋਰੀ ਰਾਜਪੂਤਾ, ਮੁੱਦਕੀ, ਮੁਠੱਡਾ ਕਲਾਂ ਨੱਥੂ ਚਾਹਲ, ਬੰਡਾਲਾ ਮੰਜਕੀ, ਰੁੜਕੀ ਅਤੇ ਰਾਏਕੋਟ ਜੇਤੂ ਰਹੇ। 65 ਕਿਲੋ ਭਾਰ ਵਰਗ ’ਚ ਜਲਾਲਪੁਰ, ਜਮਾਲਪੁਰ, ਅਕਲਪੁਰ, ਬੇਰ ਕਲਾਂ, ਬਗਲੀ ਕਲਾਂ, ਹਰਖੋਵਾਲ, ਅਟਾਰੀ, ਸ਼ਕਰਪੁਰ, ਬੜਾ ਪਿੰਡ, ਰੁੜਕਾ ਕਲਾਂ, ਮੁਠੱਡਾ ਕਲਾਂ ਜੇਤੂ ਰਹੇ। ਇਸ ਮੌਕੇ ਸੂਬਾ ਜਸਬੀਰ ਸਿੰਘ, ਸੰਤ ਹਰਦੇਵ ਸਿੰਘ ਫਗਵਾੜਾ, ਸੰਤ ਹਰਪ੍ਰੀਤ ਸਿੰਘ, ਸੰਤ ਆਸਾ ਸਿੰਘ, ਸ਼ਿਵਦੇਵ ਅੌਜਲਾ, ਸ਼ੀਰਾ ਭਲਵਾਨ, ਦੀਦਾਰ ਸਿੰਘ, ਸੁਰਜੀਤ ਸਿੰਘ, ਪ੍ਰਧਾਨ ਗੁਰਪਾਲ ਸਿੰਘ ਅੌਜਲਾ ਨੰਬੜਦਾਰ, ਅਮਰੀਕ ਸਿੰਘ ਭਲਵਾਨ, ਜੁਗਿੰਦਰ ਸਿੰਘ ਨੰਬੜਦਾਰ, ਗੁਰਮੁੱਖ ਸਿੰਘ ਕਾਕੂ, ਹਰਜੀਤ ਸਿੰਘ ਚਾਨਾ, ਜਸਬੀਰ ਸਿੰਘ ਪੰੂਨੀ, ਸਰਬਜੀਤ ਮੁਠੱਡਾ, ਬਲਬੀਰ ਸਿੰਘ ਨੰਬੜਦਾਰ, ਮਲਕੀਅਤ ਸਿੰਘ ਮਾਣੀ, ਹਾਂਸੀ ਠੇਕੇਦਾਰ, ਗੁਰਮੀਤ ਲਾਲ ਪੰਚ ਰਛਪਾਲ ਸਿੰਘ ਪੰਚ ਸਰਬਜੀਤ ਮਹਿਮੀ ਆਦਿ ਹਾਜ਼ਰ ਸਨ।