Friday, 17 April 2020

ਦੂਜੀ ਵਾਰ ਰਾਸ਼ਨ ਦੀ ਵੰਡ ਕੀਤੀ








ਸਮਾਜਿਕ ਦੂਰੀ ਨਹੀਂ ਸਗੋ ਸਰੀਰਕ ਦੂਰੀ ਦੇ ਸੱਦੇ ਨਾਲ ਅੱਜ ਪਿੰਡ ‘ਚ ਦੂਜੀ ਵਾਰ ਰਾਸ਼ਨ ਦੀ ਵੰਡ ਕੀਤੀ ਗਈ।

ਇਸ ਤੋੰ ਬਿਨ੍ਹਾਂ ਪਹਿਲਾ ਵੀ ਪਿੰਡ ਦੇ ਕਈ ਵਿਅਕਤੀਆਂ ਨੇ ਨਿੱਜੀ ਤੌਰ ‘ਤੇ ਕਈ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਹੈ।
ਪਰ ਸਮੂਹਿਕ ਤੌਰ ‘ਤੇ ਅਜਿਹੀ ਮਦਦ ਦੂਜੀ ਵਾਰ ਪ੍ਰਵਾਸੀ ਭਾਰਤੀਆਂ ਅਤੇ ਦਾਨੀਆਂ ਦੀ ਮਦਦ ਨਾਲ ਸੰਭਵ ਹੋਈ ਹੈ।

ਇਸ ਦੌਰਾਨ ਹੁਣ ਤੱਕ ਸਰਕਾਰ ਵੱਲੋਂ ਪਿੰਡ ਨੂੰ ਫੁੱਟੀ ਕੌਡੀ ਦੀ ਮਦਦ ਨਹੀਂ ਮਿਲੀ ਹੈ।
ਲੌਕਡਾਊਨ ਆਰੰਭ ਹੋਣ ਉਪਰੰਤ ਸਮੂਹਿਕ ਰੂਪ ‘ਚ ਕੀਤੀ ਗਈ ਮਦਦ, ਦੂਜੀ ਵਾਰ ਅਮਲ ‘ਚ ਲਿਆਂਦੀ ਗਈ ਹੈ। ਜਿਸ ‘ਚ ਦਾਨੀ ਸੱਜਣਾਂ ਨੇ ਦਿਲ ਖੋਹਲ ਕੇ ਦਾਨ ਦਿੱਤਾ।

ਪੰਜਾਬ ਦੀ ਅਤੇ ਖਾਸ ਕਰ ਸਿੱਖ ਧਰਮ ਦੀ ਲੰਗਰ ਦੀ ਪ੍ਰਥਾ ਬਹੁਤ ਹੀ ਮਹਾਨ ਹੈ। ਔਖੇ ਵੇਲੇ ਦਾਨੀ ਸੱਜਣਾਂ ਦੀ ਮਦਦ ਨਾਲ ਖਰੀਦੀ ਗਈ ਰਸਦ ਅੱਜ ਘਰੋਂ ਘਰੀ ਪੁੱਜਦੀ ਕੀਤੀ ਗਈ।

ਜਿਸ ‘ਚ ਆਲੂ, ਪਿਆਜ਼ ਤੋਂ ਬਿਨ੍ਹਾਂ ਖੰਡ, ਚਾਹਪੱਤੀ, ਦਾਲਾਂ, ਘਿਓ, ਮਿਰਚ, ਹਲਦੀ, ਤੀਲਾਂ ਦੀਆਂ ਡੱਬੀਆਂ, ਸੋਇਆ ਬੜੀਆ, ਵਾਸ਼ਿੰਗ ਪਾਊਡਰ ਸ਼ਾਮਲ ਕੀਤਾ ਗਿਆ।
ਖਰਚ ਦੇ ਪੱਖ ਤੋਂ ਇਸ ਵਾਰ ਪਹਿਲਾ ਨਾਲੋਂ ਵਧੇਰੇ ਖਰਚ ਕੀਤਾ ਗਿਆ।
ਪਹਿਲਾ ਵਾਂਗ ਆਰੰਭ ‘ਚ ਦਾਨੀ ਸੱਜਣਾਂ ਤੇ ਵਾਲੰਟੀਅਰਾਂ ਨਾਲ ਸਰੀਰਕ ਦੂਰੀ ਨੂੰ ਧਿਆਨ ‘ਚ ਰੱਖਦੇ ਹੋਏ ਯਾਦਗਾਰੀ ਫ਼ੋਟੋ ਹੋਈ ਪਰ ਕਿਸੇ ਨੂੰ ਸਮਾਨ ਦੇਣ ਵੇਲੇ ਕਿਸੇ ਦੀ ਫ਼ੋਟੋ ਨਹੀਂ ਖਿੱਚੀ ਗਈ ਅਤੇ ਨਾਮ ਵੀ ਜਨਤਕ ਨਹੀਂ ਕੀਤੇ ਗਏ। ਪਰ ਦੇਖਣ ਲਈ ਲਿਸਟ ਵਾਲੰਟੀਅਰਾਂ ਪਾਸ ਮੌਜੂਦ ਹੈ।

ਦਾਨੀ ਸੱਜਣਾਂ ‘ਚ ਇਸ ਵਾਰ ਵਿਸ਼ੇਸ਼ ਤੌਰ ‘ਤੇ ਬੂਟਾ ਸਿੰਘ ਪੁੱਤਰ ਤਰਸੇਮ ਸਿੰਘ, ਹਰਨੇਕ ਸਿੰਘ ਬੂਰਾ, ਤਰਸੇਮ ਸਿੰਘ ਬੀਸਲਾ, ਤਰਲੋਚਨ ਸਿੰਘ ਪੁੱਤਰ ਗੁਰਦੇਵ ਸਿੰਘ, ਦੇਸ ਰਾਜ ਮਹਿਮੀ, ਭੁਪਿੰਦਰ ਰੌਕੀ ਮਹਿਮੀ, ਦਿਲਬਾਗ ਸਿੰਘ ਬਾਘਾ, ਅਮਰੀਕ ਸਿੰਘ ਭਲਵਾਨ, ਰਜਿੰਦਰ ਮਹਿਮੀ, ਸਰਬਜੀਤ ਸਿੰਘ ਬੀਸਲਾ, ਤਰਲੋਚਨ ਜੈਪਾਲ, ਕਪਿਲ ਕੁਮਾਰ ਲਿਸ਼ਾਂਦ, ਮਾ. ਮਹਿੰਦਰ ਪਾਲ, ਪੰਜਾਬ ਨੈਸ਼ਨਲ ਬੈਂਕ ਮੁਠੱਡਾ ਕਲਾਂ ਦੇ ਸੀਨੀਅਰ ਮੈਨੇਜਰ, ਗੁਰਤੇਜ ਸਿੰਘ ਔਜਲਾ, ਅਮਰਜੀਤ ਸਿੰਘ ਪੁੱਤਰ ਜੋਗਾ ਰਾਮ, ਰਜਿੰਦਰ ਮਹਿਮੀ, ਰੇਸ਼ਮ ਮਹਿਮੀ, ਗਯਾ ਪ੍ਰਸ਼ਾਦ ਆਦਿ ਦੇ ਨਾਮ ਸ਼ਾਮਲ ਹਨ।

ਇਸ ਤੋਂ ਬਿਨਾ ਪਿਛਲੀ ਵਾਰ ਜਿਨਾ ਨੇ ਮਦਦ ਕੀਤੀ ਸੀ, ਉਹ ਇਸ ਯਕੀਨ ਨਾਲ ਸ਼ਾਮਲ ਹੋਏ ਕਿ ਜੇ ਕਿਤੇ ਲੌਕਡਾਊਨ ਲੰਬਾ ਚੱਲਿਆ ਤਾਂ ਉਹ ਮੁੜ ਮਦਦ ਕਰਨ ਲਈ ਅੱਗੇ ਆਉਣਗੇ।
ਬਹੁਤ ਸਾਰੇ ਵਾਲੰਟੀਅਰਾਂ ਨੇ ਪੈਕਿੰਗ ਕਰਵਾਉਣ ‘ਚ ਵੀ ਯੋਗਦਾਨ ਪਾਇਆ।

ਰਾਸ਼ਨ ਵੰਡਣ ਵੇਲੇ ਉਚੇਚੇ ਤੌਰ ‘ਤੇ ਸਰਪੰਚ ਕਾਂਤੀ ਮੋਹਣ, ਪੰਚ ਕਮਲਜੀਤ ਮਹਿਮੀ, ਪੰਚ ਬਲਦੀਪ ਸਿੰਘ, ਪੰਚ ਕੀਮਤ ਰਾਜ, ਪੰਚ ਗੁਰਮੀਤ ਲਾਲ, ਪੰਚ ਸਤਿਆ ਰਾਣੀ, ਬੂਟਾ ਰਾਮ, ਭਿੰਦਾ ਬੀਸਲਾ, ਬੰਤ ਔਜਲਾ, ਸਰਵਣ ਸਿੰਘ ਔਜਲਾ, ਸੁਰਜੀਤ ਸਿੰਘ ਬਰਨਾਲਾ, ਜਗਦੀਸ਼ ਚੰਦਰ, ਗੁਰਪਾਲ ਸਿੰਘ ਨੰਬਰਦਾਰ, ਜੁਗਿੰਦਰ ਸਿੰਘ ਨੰਬਰਦਾਰ, ਮਨਜੀਤ ਸਿੰਘ ਸੈਂਭੀ, ਹੰਸ ਰਾਜ ਠੇਕੇਦਾਰ, ਡਾ. ਸਰਬਜੀਤ ਮੁਠੱਡਾ, ਬਲਬੀਰ ਟੇਲਰ, ਪ੍ਰਭਜੀਤ ਸਿੰਘ ਬੂਰਾ, ਸਰਬਜੀਤ ਮਹਿਮੀ, ਜਸਬੀਰ ਸਿੰਘ ਪੂੰਨੀ, ਪਰਮਜੀਤ ਮਹਿਮੀ, ਨਰਿੰਦਰ ਸਿੰਘ, ਡਾ. ਦੇਸ ਰਾਜ, ਬਲਦੇਵ ਔਜਲਾ, ਦਲਬੀਰ ਔਜਲਾ, ਗੁਰਮੁਖ ਸਿੰਘ ਕਾਕੂ, ਜਸਵਿੰਦਰ ਸਿੰਘ ਮਾਨ, ਆਕੰਸ਼ ਮਹਿਮੀ, ਬੂਟਾ ਸਿੰਘ, ਅਮਰਜੀਤ ਔਜਲਾ, ਅਮਨਪ੍ਰੀਤ ਦੀਪਾ ਮਹਿਮੀ, ਹਰਪ੍ਰੀਤ ਮਹਿਮੀ, ਅਸ਼ੋਕ ਠੇਕੇਦਾਰ, ਅਮਰਜੀਤ ਮਹਿਮੀ, ਸੰਦੀਪ ਸੀਪਾ, ਸੋਨੂੰ, ਸੁਖਜਿੰਦਰ ਸਿੰਘ ਸ਼ਿੰਦਰ, ਅਮਰਜੀਤ ਸਿੰਘ ਰੂਪਾ, ਪ੍ਰਿੰਸ ਮੁਠੱਡਾ, ਬੂਟਾ ਮੁਠੱਡਾ, ਬਿੱਲੂ ਮੁਠੱਡਾ, ਸੁੱਚਾ ਰੇੜ੍ਹੇ ਵਾਲਾ, ਅਮਰੀਕ ਚੰਦ ਮੀਕਾ ਮਿਸਤਰੀ, ਚਰੰਜੀ ਲਾਲ, ਸੋਮ ਲਾਲ, ਰਜੇਸ਼ ਗੱਗੀ, ਬਲਵਿੰਦਰ ਮਹਿਮੀ, ਨਿਖਲ ਮਹਿਮੀ, ਜੌਹਨਸਨ ਮਹਿਮੀ ਆਦਿ ਨੇ ਹਾਜ਼ਰੀ ਲਵਾਈ।

ਆਪਾ ਸਾਰੇ ਆਸ ਕਰਦੇ ਹਾਂ ਕਿ ਬਿਮਾਰੀ ਤੋਂ ਜਲਦੀ ਰਾਹਤ ਮਿਲੇ ਤੇ ਲੌਕਡਾਊਨ ਖੁੱਲ੍ਹੇ ਅਤੇ ਲੋਕ ਹੌਲੀ ਹੌਲੀ ਕੰਮਾਂ ਕਾਰਾ ਵੱਲ ਨੂੰ ਪਰਤਦੇ ਹੋਏ ਲੀਹ ‘ਤੇ ਆਉਣ।

ਇਕ ਵਾਰ ਫਿਰ ਤੋਂ ਸਾਰੇ ਪ੍ਰਵਾਸੀ ਭਾਰਤੀਆਂ ਸਮੇਤ ਸਾਰੇ ਹੀ ਦਾਨੀਆਂ ਦਾ ਅਤੇ ਵਾਲੰਟੀਅਰ ਟੀਮ ਦਾ ਬਹੁਤ-ਬਹੁਤ ਧੰਨਵਾਦ।
 
ਕਾਂਤੀ ਮੋਹਣ ਸਰਪੰਚ
ਅਤੇ ਸਮੂਹ ਪੰਚਾਇਤ ਮੈਂਬਰ
ਗਰਾਮ ਪੰਚਾਇਤ ਮੁਠੱਡਾ ਕਲਾਂ (ਜਲੰਧਰ)