ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ਦੇ ਨਵੀਨੀਕਰਨ ਦਾ ਕੰਮ ਆਰੰਭ ਹੋ ਗਿਆ ਹੈ। ਨਵੀਨੀਕਰਨ ਦੇ ਇਸ ਕੰਮ ’ਚ ਪਹਿਲਾ ਬਣਿਆ ਇੱਕ ਕਮਰਾ ਢਾਹ ਦਿੱਤਾ ਅਤੇ ਆਰਕੀਟੈਕਟ ਦੀ ਸਲਾਹ ਨਾਲ ਇਸ ਦੀ ਥਾਂ ਹੁਣ ਦੋ ਕਮਰੇ ਉਸਾਰੇ ਜਾਣ ਦਾ ਪ੍ਰੋਗਰਾਮ ਬਣਿਆ ਹੈ। ਸਕੂਲ ਦੇ ਗੇਟ ਦੇ ਅੰਦਰ ਵੜਦਿਆ ਹੀ ਸੱਜੇ ਪਾਸੇ ਬਣੇ ਬਾਥਰੂਮ ਵੀ ਢਾਹ ਦਿੱਤੇ ਜਾਣਗੇ ਅਤੇ ਇਹ ਥਾਂ ਨੂੰ ਨਾਲ ਰਲਾ ਕੇ ਦੂਜਾ ਕਮਰਾ ਤਿਆਰ ਹੋਵੇਗਾ। ਜਿਸ ਥਾਂ ਹੁਣ ਕਿਚਨ ਚਲਦੀ ਹੈ, ਉਸ ਥਾਂ ’ਤੇ ਬਾਥਰੂਮ ਦੀ ਤਜਵੀਜ਼ ਰੱਖੀ ਗਈ ਹੈ। ਅਤੇ ਇਸ ਦੇ ਸਾਹਮਣੇ ਵਾਲੇ ਕਮਰੇ ਨੂੰ ਕਿਚਨ ਵਜੋਂ ਤਿਆਰ ਕੀਤਾ ਜਾਵੇਗਾ।
ਇਸ ਪੋ੍ਰਜੈਕਟ ਦੇ ਅਗਲੇ ਪੜ੍ਹਾਅ ਦੌਰਾਨ ਸਕੂਲ ਦਾ ਦਫ਼ਤਰ ਬਣਾਇਆ ਜਾਵੇਗਾ ਅਤੇ ਤੀਜੇ ਪੜ੍ਹਾਅ ’ਚ ਸਰਕਾਰੀ ਗਰਾਂਟ ਨਾਲ ਬਣੇ ਇੱਕ ਹੋਰ ਵੱਡੇ ਕਮਰੇ ਦੀ ਛੱਤ ਉੱਚੀ ਕਰਨੀ ਪਵੇਗੀ ਕਿਉਂਕਿ ਇਹ ਕਮਰਾ ਬਹੁਤ ਨੀਵਾਂ ਰਹਿ ਜਾਵੇਗਾ।
ਨਵੀਨੀਕਰਨ ਦੇ ਕੰਮ ਦੀ ਅੱਜ ਪਿੰਡ ਦੇ ਮੁਖੀ ਹੋਣ ਦੇ ਨਾਤੇ ਪਿੰਡ ਦੇ ਸਰਪੰਚ ਕਾਂਤੀ ਮੋਹਣ ਨੇ ਪਿੰਡ ਵਲੋਂ ਅਤੇ ਪਿੰਡ ਦੀ ਪੰਚਾਇਤ ਵਲੋਂ ਪਹਿਲੀ ਇੱਟ ਰੱਖੀ। ਹਾਜ਼ਰ ਪ੍ਰਵਾਸੀ ਭਾਰਤੀ ਮੋਹਣ ਸਿੰਘ ਅੌਜਲਾ ਅਤੇ ਰਜਿੰਦਰ ਸਿੰਘ ਸੀਹਰਾ ਨੇ ਸਮੂਹ ਪ੍ਰਵਾਸੀ ਭਾਰਤੀਆਂ ਦੀ ਨੁਮਾਇੰਦਗੀ ਕੀਤੀ। ਪਿੰਡ ਦੇ ਨੰਬੜਦਾਰਾਂ ਨੇ ਵੀ ਸਾਂਝੇ ਤੌਰ ’ਤੇ ਇੱਟ ਰੱਖੀ। ਸਕੂਲ ਦੀ ਕਮੇਟੀ ਅਤੇ ਸਟਾਫ ਮੈਂਬਰਾਂ ਵਲੋਂ ਵੀ ਇੱਕ-ਇੱਕ ਇੱਟ ਰੱਖੀ। ਪਿੰਡ ਦੀਆਂ ਅੌਰਤਾਂ ਅਤੇ ਸਕੂਲ ਦੇ ਬੱਚਿਆਂ ਨੇ ਵੀ ਇੱਕ-ਇੱਕ ਇੱਟ ਰੱਖੀ। ਇਸ ਤਰ੍ਹਾਂ ਸਾਂਝੇ ਤੌਰ ’ਤੇ ਇਸ ਨਵੀਨੀਕਰਨ ਦੇ ਕੰਮ ਦਾ ਆਰੰਭ ਕੀਤਾ ਗਿਆ। ਆਰੰਭ ’ਚ ਸੰਤ ਹਰਜੀਤ ਸਿੰਘ ਚਾਨਾ ਨੇ ਅਰਦਾਸ ਬੇਨਤੀ ਕੀਤੀ।
ਦੇਸ਼ਾਂ ਵਿਦੇਸ਼ਾਂ ’ਚ ਵਸਦੇ ਸਮੂਹ ਪਿੰਡ ਨਿਵਾਸੀਆਂ ਅਤੇ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਇਸ ਕਾਰਜ ਨੂੰ ਸਿਰੇ ਲਾਉਣ ਲਈ ਆਪ ਜੀ ਦੀ ਵੱਡੀ ਮਦਦ ਦੀ ਲੋੜ ਹੈ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵਲੋਂ ਮਿਲੇ ਤਿੰਨ ਲੱਖ ਰੁਪਏ ਅਤੇ ਪ੍ਰਵਾਸੀ ਭਾਰਤੀਆਂ ਵਲੋਂ ਪੰਰੂ-ਪਰਾਰ ਖੁਦ ਇਕੱਠੇ ਕੀਤੇ ਤਿੰਨ ਲੱਖ ਰੁਪਏ ਤੋਂ ਵੱਧ ਰੁਪਿਆ ਨਾਲ ਨਹੀਂ ਸਰਨਾ। ਸੋ ਆਪ ਦਾਨ ਕਰਨ ਲਈ ਸਕੂਲ ਨਾਲ ਸੰਪਰਕ ਕਰ ਸਕਦੇ ਹੋ ਜਾਂ ਕੋਈ ਅਜਿਹਾ ਪ੍ਰੋਜੈਕਟ ਵੀ ਚੁਣ ਸਕਦੇ ਹੋ ਕਿ ਜਿਵੇਂ ਕੋਈ ਦਾਨੀ ਬਾਥਰੂਮ ਤਿਆਰ ਕਰਵਾ ਦੇਵੇ ਜਾਂ ਕੋਈ ਰਸੋਈ ਤਿਆਰ ਕਰਵਾ ਦੇਵੇ ਜਾਂ ਕੋਈ ਡਾਈਨਿੰਗ ਰੂਮ ਅਤੇ ਕੋਈ ਦਫ਼ਤਰ। ਬੱਚਿਆਂ ਲਈ ਰੀਡਿੰਗ ਰੂਮ ਵੀ ਬਣਨਾ ਹੈ ਅਤੇ ਪਾਰਕ, ਝੂਲੇ ਵੀ ਬਣਨੇ ਹਨ। ਪਾਰਕ ਦੇ ਦੁਆਲੇ ਇੰਟਰਲੌਕ ਟਾਈਲਾਂ ਨਾਲ ਰਸਤਾ ਵੀ ਬਣਨਾ ਹੈ। ਫਰਸ਼ਾਂ ਮਾਰਬਲ ਦੀਆਂ ਬਣਾਉਣ ਦੀ ਤਜਵੀਜ਼ ਹੈ। ਕਿਚਨ ’ਚ ਹੁਣ ਬਣਦੇ ਮਿਡ ਡੇਅ ਮੀਲ ਲਈ ਬਾਲਣ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਸਕੂਲ ਧੰੂਏ ਨਾਲ ਭਰ ਜਾਂਦਾ ਹੈ। ਇਸ ਕਿਚਨ ਨੂੰ ਵੀ ਮਾਡਰਨ ਬਣਾਉਣਾ ਪਵੇਗਾ, ਇਹ ਵੀ ਸਮੇਂ ਦੀ ਲੋੜ ਹੈ। ਰੰਗ ਰੋਗਨ, ਕਲੀ ਦੀ ਤਾਂ ਕਿਸੇ ਚੰਗੇ ਰੰਗ ਨਾਲ ਕਰਵਾਉਣ ਦੀ ਵੀ ਸਲਾਹ ਹੈ। ਫਿਰ ਫਰਨੀਚਰ ਦੀ ਵੀ ਹੋਰ ਲੋੜ ਪਵੇਗੀ ਕਿਉਂਕਿ ਇਹ ਸਕੂਲ 7 ਪਿੰਡ ਦੇ ਹੋਰਨਾ ਸਕੂਲਾਂ ਦਾ ਵੀ ਸੈਂਟਰ ਹੈ। ਸੈਂਟਰ ਪੱਧਰ ਦੀਆਂ ਮੀਟਿੰਗਾਂ ਕਰਨ ਲਈ ਹੁਣ ਮੁਸ਼ਕਲ ਆਉਂਦੀ ਹੈ। ਸਕੂਲ ਸਟਾਫ ਨੂੰ ਮਜ਼ਬੂਰਨ ਆਪਣਾ ਸਮਾਂ ਪਾਸ ਕਰਨਾ ਪੈਂਦਾ ਹੈ।
ਮੌਕੇ ’ਤੇ ਵੀ ਕੁੱਝ ਸੱਜਣਾਂ ਮਿੱਤਰਾਂ ਨੇ ਮਦਦ ਲਈ ਭਰੋਸਾ ਦਿੱਤਾ ਹੈ। ਪਹਿਲਾ ਦਾਨ ਕੀਤੀ ਰਕਮ ਲਈ ਦਾਨੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਆਪ ਵਲੋਂ ਵੱਡੇ ਹੁੰਗਾਰੇ ਦੀ ਉਡੀਕ ਕੀਤੀ ਜਾ ਰਹੀ ਹੈ।
ਕ੍ਰਿਪਾ ਕਰਕੇ ਇਸ ਪੋਸਟ ਨੂੰ ਹੋਰ ਅੱਗੇ ਸ਼ੇਅਰ ਕੀਤਾ ਜਾਵੇ ਤਾਂ ਜੋ ਇਹ ਪ੍ਰੋਜੈਕਟ ਜਲਦੀ ਸਿਰੇ ਲੱਗ ਜਾਵੇ। ਧੰਨਵਾਦ ਜੀ।