ਪਿੰਡ ਮੁਠੱਡਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਰਜਿੰਦਰ ਸਿੰਘ ਸੀਹਰਾ ਅਤੇ ਬਲਦੇਵ ਸਿੰਘ ਔਜਲਾ ਨੇ ਹਾਜ਼ਰੀ ਲਵਾਈ। ਇਨ੍ਹਾਂ ਪ੍ਰਵਾਸੀ ਭਾਰਤੀਆਂ ਨੇ ਬੱਚਿਆਂ ਨੂੰ ਨਗਦ ਇਨਾਮ ਵੀ ਦਿੱਤੇ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਤੋਂ ਬਿਨ੍ਹਾਂ ਹੋਰ ਮੋਹਤਬਰ ਸੱਜਣ ਵੀ ਹਾਜ਼ਰ ਸਨ। ਸਕੂਲ ਦੀ ਇਮਾਰਤ ਨਾਲ ਸਬੰਧਤ ਇਕੱਠੀ ਹੋਈ ਰਾਸ਼ੀ ਦਾ ਵੇਰਵਾ ਸਰਬਜੀਤ ਗਿੱਲ ਨੇ ਪੜ੍ਹ ਕੇ ਸੁਣਾਇਆ ਅਤੇ ਨੇਕ ਕਾਰਜ ਲਈ ਲੱਗੇ ਪ੍ਰਵਾਸੀ ਭਾਰਤੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ। ਸਕੂਲ ਦੇ ਸਟਾਫ ਵਲੋਂ ਕੀਤੀ ਮਿਹਨਤ ਸਕਦਾ ਸਕੂਲ ਦੇ ਸਾਰੇ ਬੱਚੇ ਪਾਸ ਹੋਏ। ਹਰ ਕਲਾਸ 'ਚੋਂ ਪਹਿਲੇ ਤਿੰਨ ਨੰਬਰਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਯਾਦ ਚਿੰਨ ਵੀ ਤਕਸੀਮ ਕੀਤੇ ਗਏ।
Labels
- Contact Us
- History
- ਸਹਿਕਾਰੀ ਸਭਾ
- ਸਖਸ਼ੀਅਤ
- ਸਮਾਜਿਕ ਸਰਗਰਮੀਆਂ
- ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ
- ਸੈਟੇਲਾਈਟ ਵਿਊਂ
- ਕਬੱਡੀ
- ਕ੍ਰਿਕਟ
- ਛਿੰਝ
- ਦੁਆਬਾ ਗਰਲਜ਼ ਸਕੂਲ
- ਧਾਰਮਿਕ ਸਰਗਰਮੀਆਂ
- ਨੰਬੜਦਾਰ
- ਨਾਮਧਾਰੀ ਸਰਗਰਮੀਆਂ
- ਪੰਚਾਇਤ
- ਪੁਰਾਣੀਆਂ ਯਾਦਾਂ
- ਪ੍ਰਾਇਮਰੀ ਸਕੂਲ
- ਬੈਡਮਿੰਟਨ
- ਮਹਿੰਮੀ ਜਠੇਰੇ ਭਵਨ
- ਮੈਡੀਕਲ ਕੈਂਪ
- ਰਾਜਨੀਤਕ ਸਰਗਰਮੀਆਂ
- ਰੋਡ ਮੈਪ
- ਵਾਤਾਵਰਣ
- ਵਾਲੀਵਾਲ
- ਵਿਗਿਆਨਕ ਚੇਤਨਾ ਕੇਂਦਰ
- ਵਿਦਿਅਕ ਮੁਕਾਬਲੇ
Friday, 31 March 2017
Wednesday, 29 March 2017
ਸਾਲ 2017 ਦੌਰਾਨ ਪਿੰਡ ਦੇ ਪ੍ਰਾਇਮਰੀ ਸਕੂਲ ਲਈ ਇਕੱਠੀ ਹੋਈ ਮਾਇਆ ਦਾ ਵੇਰਵਾ
ਸਾਲ 2017 ਦੌਰਾਨ ਪਿੰਡ ਦੇ ਪ੍ਰਾਇਮਰੀ ਸਕੂਲ ਲਈ ਇਕੱਠੀ ਹੋਈ ਮਾਇਆ ਦਾ ਵੇਰਵਾ
ਸਰਬਜੀਤ ਸਿੰਘ ਬੀਸਲਾ 25000 ਰੁਪਏ
ਭੁਪਿੰਦਰ ਸਿੰਘ ਬੀਸਲਾ 25000 ਰੁਪਏ
ਸ਼ਿਵਦੇਵ ਸਿੰਘ ਔਜਲਾ 25000 ਰੁਪਏ
ਸ਼ੀਰਾ ਔਜਲਾ 25000 ਰੁਪਏ
ਹਰਬੰਸ ਸਿੰਘ ਫੀਜੀਮੈਨ 25000 ਰੁਪਏ
ਸਰਬਜੀਤ ਗਿੱਲ 10000 ਰੁਪਏ
ਮੋਹਣ ਸਿੰਘ ਔਜਲਾ 25000 ਰੁਪਏ
ਬਲਦੇਵ ਸਿੰਘ ਬਾਰੀਆ 25000 ਰੁਪਏ
ਬਲਦੇਵ ਸਿੰਘ ਔਜਲਾ 25000 ਰੁਪਏ
ਗੁਰਪਾਲ ਸਿੰਘ ਨੰਬੜਦਾਰ 10000 ਰੁਪਏ
ਸਰਵਣ ਸਿੰਘ ਸੰਘਾ 10000 ਰੁਪਏ
ਹਰਬੰਸ ਸਿੰਘ ਔਜਲਾ 25000 ਰੁਪਏ
ਜਸਵਿੰਦਰ ਸਿੰਘ ਮਾਨ 25000 ਰੁਪਏ
ਅਮਰੀਕ ਸਿੰਘ ਭਲਵਾਨ 10000 ਰੁਪਏ
ਗੁਰਦਾਵਰ ਸਿੰਘ ਔਜਲਾ 10000 ਰੁਪਏ
ਸੁਰਜੀਤ ਸਿੰਘ ਜੀਤਾ 10100 ਰੁਪਏ
ਅਵਤਾਰ ਸਿੰਘ ਬਾਰੀਆ 10000 ਰੁਪਏ
ਡਾ. ਸੋਮ ਨਾਥ ਤੂਰਾ 500 ਰੁਪਏ
ਤਰਸੇਮ ਸਿੰਘ ਔਜਲਾ 5000 ਰੁਪਏ
ਸੁਰਿੰਦਰ ਸਿੰਘ ਬੂਰਾ 2000 ਰੁਪਏ
ਸੁਰਜੀਤ ਸਿੰਘ ਬਰਨਾਲਾ 5000 ਰੁਪਏ
ਗੁਰਦਿਆਲ ਸਿੰਘ ਨੰਬੜਦਾਰ 10000 ਰੁਪਏ
ਜਸਬੀਰ ਸਿੰਘ ਪੂੰਨੀ 5000 ਰੁਪਏ
ਦੇਸ ਰਾਜ ਮਹਿਮੀ 5000 ਰੁਪਏ
ਸੁੱਚਾ ਸਿੰਘ ਬੂਰਾ 2000 ਰੁਪਏ
ਲਹਿੰਬਰ ਸਿੰਘ ਪੁੱਤਰ ਪ੍ਰਕਾਸ਼ ਸਿੰਘ 5000 ਰੁਪਏ
ਮਹਿੰਦਰ ਸਿੰਘ ਕੈਸ਼ੀਅਰ 10000 ਰੁਪਏ
ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ 10000 ਰੁਪਏ
ਕੁੱਲ 379600 ਰੁਪਏ
(28 ਮਾਰਚ 2017 ਤੱਕ)
ਸਤਿਕਾਰਯੋਗ ਪਿੰਡ ਵਾਸੀਓ!
ਪਿਛਲੇ ਸਾਲ ਦੀ ਤਰ੍ਹਾਂ ਐਤਕੀ ਵੀ ਪਿੰਡ ਦੇ ਪ੍ਰਾਇਮਰੀ ਸਕੂਲ ਲਈ ਪਹਿਲਾ ਨਾਲੋਂ ਜਿਆਦਾ ਮਾਇਆ ਆਈ ਹੈ। ਜਿਸ ਲਈ ਸਕੂਲ ਵਲੋਂ ਸਾਰੇ ਦਾਨੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਉਕਤ ਸੂਚੀ 'ਚ ਹੋਰ ਵੀ ਵਾਧਾ ਹੋਣ ਦੀ ਉਮੀਦ ਹੈ। ਸਰਬਜੀਤ ਸਿੰਘ ਬੀਸਲਾ, ਹਰਬੰਸ ਸਿੰਘ ਫੀਜੀਮੈਨ ਅਤੇ ਹੋਰ ਪ੍ਰਵਾਸੀ ਭਾਰਤੀਆਂ ਨੇ ਆਪ ਉੱਦਮ ਕਰਕੇ ਪੈਸੇ ਇਕੱਠੇ ਕੀਤੇ ਹਨ। ਕਈ ਵੀਰਾਂ ਤੱਕ ਹਾਲੇ ਤੱਕ ਪਹੁੰਚ ਹੀ ਨਹੀਂ ਹੋ ਸਕੀ। ਮਾਇਆ ਦਾਨ ਕਰਨ ਲਈ ਸਕੂਲ ਨਾਲ ਸਿੱਧੇ ਤੌਰ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਕਈ ਵੀਰਾਂ ਨੇ ਨਗਦ ਅਤੇ ਸੋਲਰ ਸਿਸਟਮ ਦੇ ਰੂਪ 'ਚ ਸਕੂਲ ਨੂੰ ਮਦਦ ਕਰਨ ਦੇ ਐਲਾਨ ਕੀਤੇ ਹੋਏ ਹਨ, ਜਿਵੇਂ ਜਿਵੇਂ ਹੋਰ ਮਾਇਆ ਆਉਂਦੀ ਜਾਵੇਗੀ, ਉਸ ਦੀ ਸੂਚਨਾ ਬਲਾਗ ਅਤੇ ਫੇਸਬੁੱਕ ਰਾਹੀਂ ਸਾਂਝੀ ਕੀਤੀ ਜਾਵੇਗੀ। ਇਸ ਰਕਮ ਨਾਲ ਕਮਰਿਆਂ ਦਾ ਮਾਰਬਲ ਵਾਲਾ ਫਰਸ਼ ਲੱਗੇਗਾ ਅਤੇ ਲੜਕੇ, ਲੜਕੀਆਂ ਤੇ ਸਟਾਫ ਲਈ ਬਾਥਰੂਮ ਬਣ ਸਕਣਗੇ। ਤੀਜੇ ਪੜ੍ਹਾਅ 'ਚ ਕਿਚਨ, ਦਫਤਰ ਅਤੇ ਡਾਈਨਿੰਗ ਹਾਲ ਦੀ ਛੱਤ ਪਾਉਣ ਲਈ ਮਾਇਆ ਦੀ ਲੋੜ ਪਵੇਗੀ, ਜਿਸ 'ਤੇ ਕਰੀਬ ਪੰਜ ਲੱਖ ਰੁਪਏ ਤੋਂ ਵੱਧ ਦੀ ਰਕਮ ਖਰਚ ਹੋਵੇਗੀ। ਚੌਥੇ ਪੜ੍ਹਾਅ 'ਚ ਵਿਹੜਾ ਉੱਚਾ ਕਰਨ, ਪਾਰਕ, ਝੂਲੇ ਲਾਉਣ, ਚਾਰ ਦਿਵਾਰੀ ਨੂੰ ਉੱਚਾ ਕਰਨ ਅਤੇ ਰੰਗ ਰੋਗਨ ਦਾ ਕੰਮ ਹੋਵੇਗਾ।
ਇੱਕ ਵਾਰ ਫਿਰ ਤੋਂ ਸਕੂਲ ਲਈ ਆਈ ਸਹਾਇਤਾ ਲਈ ਧੰਨਵਾਦ।

Sunday, 19 March 2017
ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕੁਵੈਂਟਰੀ ਵਲੋਂ ਅੱਖਾਂ ਦੇ ਕੈਂਪ ਲਗਾਇਆ
ਅੱਜ ਪਿੰਡ ਮੁਠੱਡਾ ਕਲਾਂ ਦੇ ਦੋਆਬਾ ਅਦਾਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ’ਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕਵੈਂਟਰੀ ਵਲੋਂ ਅੱਖਾਂ ਦਾ ਇੱਕ ਕੈਂਪ ਲਗਾਇਆ ਗਿਆ। ਅਰਦਾਸ ਕਰਨ ਉਪੰਰਤ ਕੈਂਪ ਆਰੰਭ ਕੀਤਾ ਗਿਆ। ਸਿਟੀ ਸੈਂਟਰ ਹਸਪਤਾਲ ਫਿਲੌਰ ਦੀ ਟੀਮ ਵਲੋਂ ਲਗਾਏ ਇਸ ਕੈਂਪ ’ਚ ਸ਼ੂਗਰ ਸਮੇਤ ਆਮ ਬਿਮਾਰੀਆਂ ਦਾ ਵੀ ਚੈਕਅਪ ਕੀਤਾ ਗਿਆ। ਕੈਂਪ ਦੌਰਾਨ 383 ਮਰੀਜਾਂ ਦੀ ਜਾਂਚ ਕੀਤੀ ਗਿਆ, ਜਿਨ੍ਹਾਂ ’ਚੋਂ 51 ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਕੀਤੇ ਜਾਣਗੇ। ਹਰਬੰਸ ਸਿੰਘ ਫਿਜੀਮੈਨ ਦੀ ਅਗਵਾਈ ’ਚ ਲਗਾਏ ਇਸ ਕੈਂਪ ਦਾ ਸਹਿਯੋਗ ਕਵੈਂਟਰੀ ਦੀ ਸੰਗਤ ਵਲੋਂ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਕਾਂਤੀ ਮੋਹਣ ਨੇ ਪਿੰਡ ਵਲੋਂ ਡਾਕਟਰਾਂ ਦੀ ਟੀਮ ਅਤੇ ਪ੍ਰਬੰਧਕਾਂ ਨੂੰ ਜੀਆਇਆ ਕਿਹਾ ਅਤੇ ਦਾਨੀਆਂ ਅਤੇ ਟੀਮ ਦਾ ਧੰਨਵਾਦ ਸਰਬਜੀਤ ਗਿੱਲ ਨੇ ਕੀਤਾ। ਇਸ ਮੌਕੇ ਸਿਟੀ ਸੈਂਟਰ ਦੇ ਮੁਖੀ ਸੁਦਾਗਰ ਸਿੰਘ, ਸਰਬਜੀਤ ਸਿੰਘ ਬੀਸਲਾ, ਬੰਤ ਅੌਜਲਾ, ਭੁਪਿੰਦਰ ਸਿੰਘ ਬੀਸਲਾ, ਬਲਦੇਵ ਸਿੰਘ ਅੌਜਲਾ, ਗੁਰਪਾਲ ਸਿੰਘ ਨੰਬੜਦਾਰ, ਮੋਹਣ ਸਿੰਘ ਅੌਜਲਾ, ਰਜਿੰਦਰ ਮਹਿਮੀ, ਹਰਿੰਦਰ ਸਿੰਘ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।
Friday, 17 March 2017
ਪ੍ਰਾਇਮਰੀ ਸਕੂਲ ਦੀ ਇਮਾਰਤ ਦੇ ਦੂਜੇ ਪੜ੍ਹਾਅ ਦਾ ਕੰਮ ਆਰੰਭ
ਅੱਜ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਪ੍ਰਵਾਸੀਆਂ ਭਾਰਤੀਆਂ ਦੀ ਇੱਕ ਮੀਟਿੰਗ ਹੋਈ, ਜਿਸ 'ਚ ਸਕੂਲ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਵਰਨਣਯੋਗ ਹੈ ਕਿ ਸਕੂਲ ਦੀ ਇਮਾਰਤ ਦੀ ਮੁੜਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਲਈ ਪਹਿਲਾ ਪ੍ਰਵਾਸੀ ਭਾਰਤੀਆਂ ਵਲੋਂ ਇੱਕਠੀ ਕੀਤੀ 3 ਲੱਖ ਰੁਪਏ ਤੋਂ ਵੱਧ ਦੀ ਰਕਮ ਅਤੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵਲੋਂ ਮਿਲੇ ਤਿੰਨ ਲੱਖ ਰੁਪਏ ਨਾਲ ਕੰਮ ਚੱਲ ਰਿਹਾ ਹੈ। ਇਸ ਰਕਮ ਨਾਲ ਤਿੰਨ ਕਮਰਿਆਂ ਦੀਆਂ ਛੱਤਾਂ ਬਦਲਣ ਦਾ ਕੰਮ ਆਰੰਭ ਕੀਤਾ ਗਿਆ ਸੀ। ਇਸ ਦੌਰਾਨ ਇੱਕ ਕਮਰੇ ਨੂੰ ਬਿਲਕੁੱਲ ਢਾਹ ਦਿੱਤਾ ਸੀ ਅਤੇ ਇਸ 'ਚ ਪਹਿਲਾ ਦੇ ਬਣੇ ਬਾਥਰੂਮ ਵਾਲਾ ਥਾਂ ਨਾਲ ਮਿਲਾ ਕੇ ਇੱਕ ਕਮਰਾ ਹੋਰ ਤਿਆਰ ਕਰ ਲਿਆ ਗਿਆ। ਇਸ ਤਰ੍ਹਾਂ ਹੁਣ ਚਾਰ ਕਮਰੇ ਤਿਆਰ ਹੋ ਜਾਣੇ ਹਨ। ਇਸ ਦੇ ਨਾਲ ਹੀ ਵਰਾਂਡਾ ਅਤੇ ਇਸ ਵਰਾਂਡੇ ਦੇ ਅੰਦਰ ਹੀ ਇੱਕ ਮਾਡਰਨ ਰੀਡਿੰਗ ਰੂਮ ਤਿਆਰ ਹੋ ਜਾਣਾ ਹੈ। ਇਨ੍ਹਾਂ ਪੈਸਿਆਂ ਨਾਲ ਸਧਾਰਨ ਕਿਸਮ ਦੀਆਂ ਫਰਸ਼ਾਂ ਦਾ ਕੰਮ ਤਾਂ ਹੋ ਸਕਦਾ ਹੈ ਪਰ ਇਸ ਦੀਆਂ ਫਰਸ਼ਾਂ ਮਾਰਬਲ ਆਦਿ ਦੀਆਂ ਬਣਾਉਣ ਦਾ ਵਿਚਾਰ ਹੈ ਅਤੇ ਪਹਿਲਾ ਵਾਲਾ ਬਾਥਰੂਮ ਢਾਹ ਕੇ ਦੂਜੇ ਥਾਂ 'ਤੇ ਇਸ ਨੂੰ ਬਣਾਉਣ ਦਾ ਵਿਚਾਰ ਹੈ।
ਕੰਮ ਦੇ ਦੂਜੇ ਪੜ੍ਹਾਅ ਵਜੋਂ ਇਸ ਕੰਮ ਲਈ 3 ਲੱਖ ਰੁਪਏ ਤੋਂ ਵੱਧ ਦੀ ਰਕਮ ਲੋੜੀਂਦੀ ਹੈ। ਅੱਜ ਦੀ ਮੀਟਿੰਗ ਤੋਂ ਕੁੱਝ ਦਿਨ ਪਹਿਲਾ ਪ੍ਰਵਾਸੀਆਂ ਭਾਰਤੀਆਂ ਵਲੋਂ ਇਸ ਕੰਮ ਲਈ ਮਦਦ ਦਾ ਐਲਾਨ ਕੀਤਾ ਗਿਆ ਸੀ। ਅੱਜ ਦੀ ਮੀਟਿੰਗ 'ਚ ਹੁਣ ਤੱਕ ਇਕੱਠੇ ਹੋਏ ਪੈਸਿਆਂ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਗਈ ਅਤੇ ਵਿਸ਼ਵਾਸ਼ ਦਵਾਇਆ ਗਿਆ ਇਸ ਰਕਮ ਨਾਲ ਦੂਜੇ ਹਿੱਸੇ ਦਾ ਕੰਮ ਮੁਕੰਮਲ ਹੋ ਜਾਵੇਗਾ। ਇਸ ਕੰਮ ਲਈ ਜਿਸ ਢੰਗ ਨਾਲ ਮਾਇਆ ਆ ਰਹੀ ਹੈ, ਉਸ ਨਾਲ ਇਹ ਵਿਸ਼ਵਾਸ਼ ਪੱਕਾ ਹੋ ਗਿਆ ਹੈ ਕਿ ਸਕੂਲ ਦਾ ਮੁਕੰਮਲ ਪ੍ਰੋਜੈਕਟ ਜਲਦੀ ਹੀ ਮੁਕੰਮਲ ਹੋ ਜਾਵੇਗਾ।
ਕੰਮ ਦੇ ਤੀਜੇ ਪ੍ਰੋਜੈਕਟ ਵਜੋਂ ਸਕੂਲ ਦਾ ਦਫ਼ਤਰ, ਲੋੜੀਂਦਾ ਫਰਨੀਚਰ, ਮਾਡਰਨ ਰਸੋਈ, ਡਾਈਨਿੰਗ ਰੂਮ, ਪਾਰਕ, ਝੂਲੇ, ਖੇਡਾਂ ਦਾ ਸਮਾਨ, ਕੰਪਿਊਟਰ, ਟੀਵੀ ਆਦਿ ਬਣਾਇਆ ਜਾਵੇਗਾ। ਜਿਸ ਢੰਗ ਨਾਲ ਪਹਿਲੇ ਅਤੇ ਦੂਜੇ ਪੜ੍ਹਾਅ ਲਈ ਮਦਦ ਆਈ ਹੈ, ਉਸ ਨਾਲ ਇਹ ਯਕੀਨ ਤਹਿਤ ਹੀ ਕਿਹਾ ਜਾ ਸਕਦਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਸਕੂਲ ਨੂੰ ਦੂਜੇ ਪਿੰਡਾਂ ਦੇ ਲੋਕ ਦੇਖਣ ਆਇਆ ਕਰਨਗੇ। ਇਸ ਮੌਕੇ ਸਮੂਹ ਪ੍ਰਵਾਸੀ ਭਾਰਤੀਆਂ ਦਾ ਵਿੱਤੀ ਮਦਦ ਲਈ ਪਿੰਡ ਦੇ ਸਰਪੰਚ ਕਾਂਤੀ ਮੋਹਣ ਅਤੇ ਸਰਬਜੀਤ ਗਿੱਲ ਨੇ ਧੰਨਵਾਦ ਕੀਤਾ।
- ਮੀਟਿੰਗ ਉਪਰੰਤ ਖਿੱਚੀ ਗਈ ਇੱਕ ਯਾਦਗਾਰੀ ਤਸਵੀਰ।

Friday, 10 March 2017
ਮੁਠੱਡਾ ਕਲਾਂ ’ਚ ਮੈਡੀਕਲ ਕੈਂਪ 19 ਮਾਰਚ ਨੂੰ
ਪਿੰਡ ਮੁਠੱਡਾ ਕਲਾਂ ਦੇ ਦੋਆਬਾ ਆਦਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ’ਚ ਕਵੈਂਟਰੀ ਦੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਦੀ ਸਮੂਹ ਸੰਗਤ ਵਲੋਂ 19 ਮਾਰਚ ਨੂੰ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਅਤੇ ਜਨਰਲ ਹੈਲਥ ਚੈਕਅਪ ਦਾ ਇੱਕ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ’ਚ ਸਵੇਰੇ 9 ਵਜੇ ਤੋਂ 2 ਵਜੇ ਤੱਕ ਸਿਟੀ ਸੈਂਟਰ ਚੈਰੀਟੇਬਲ ਹਸਪਤਾਲ ਫਿਲੌਰ ਵਲੋਂ ਮਰੀਜ਼ਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਇਸ ਸਬੰਧੀ ਹਰਬੰਸ ਸਿੰਘ ਫੀਜੀਮੈਨ ਨੇ ਦੱਸਿਆ ਕਿ ਸੰਗਤ ਵਲੋਂ ਲਗਾਏ ਜਾ ਰਹੇ ਇਸ ਕੈਂਪ ’ਚ ਅੱਖਾਂ ਦੇ ਮੁਫਤ ਅਪਰੇਸ਼ਨ ਹੋਣਗੇ ਅਤੇ ਇਸ ਤੋਂ ਇਲਾਵਾ ਚਮੜੀ, ਅੌਰਤਾਂ, ਬੱਚਿਆਂ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਇਲਾਜ਼ ਕਰਨਗੇ ਅਤੇ ਮੁਫਤ ਦਵਾਈਆਂ ਦਿੱਤੀਆ ਜਾਣਗੀਆ।
Subscribe to:
Posts (Atom)