Wednesday, 7 August 2013

ਪਿੰਡ ਮੁਠੱਡਾ ਕਲਾਂ ਦੀ ਬਹੁਮੰਤਵੀ ਸਹਿਕਾਰੀ ਸਭਾ ਦੀ ਪਹਿਲੀ ਵਾਰ ਸਰਬਸੰਮਤੀ ਨਾਲ ਚੋਣ ਹੋਈ

ਪਿੰਡ ਮੁਠੱਡਾ ਕਲਾਂ ਦੀ ਬਹੁਮੰਤਵੀ ਸਹਿਕਾਰੀ ਸਭਾ ਦੀ ਅੱਜ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਹ ਸੁਸਾਇਟੀ ਲਾਂਗੜੀਆਂ, ਨਵਾਂ ਪਿੰਡ ਨਾਇਚਾ, ਖਹਿਰਾ ਅਤੇ ਮੁਠੱਡਾ ਕਲਾਂ ਦੇ ਕਿਸਾਨਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਰਿਟਰਨਿੰਗ ਅਫਸਰ ਗੁਰਮੇਲ ਸਿੰਘ ਦੀ ਦੇਖ ਰੇਖ 'ਚ ਚੋਣ ਅਮਲ ਆਰੰਭ ਕੀਤਾ ਗਿਆ, ਜਿਸ 'ਚ ਸਰਬਸੰਮਤੀ ਨਾਲ ਪ੍ਰੇਮ ਸਿੰਘ ਬੂਰਾ, ਬਲਵਿੰਦਰ ਸਿੰਘ ਨਵਾਂ ਪਿੰਡ, ਹਰਜੀਤ ਸਿੰਘ ਚਾਨਾ, ਬਲਵਿੰਦਰ ਸਿੰਘ ਖਹਿਰਾ, ਅਸ਼ੋਕ ਕੁਮਾਰ, ਰਣਧੀਰ ਸਿੰਘ, ਤੇਜ਼ ਲਾਲ, ਨਰੰਜਣ ਰਾਮ, ਹਰਨੇਕ ਸਿੰਘ ਚੁਣੇ ਗਏ। ਇਸ ਮੌਕੇ ਪਿੰਡ ਦੇ ਸਰਪੰਚ ਕਾਂਤੀ ਮੋਹਣ, ਜਸਬੀਰ ਸਿੰਘ ਨਵਾਂ ਪਿੰਡ, ਨਿਰਮਲ ਦਾਸ ਲਾਂਗੜੀਆਂ, ਨੰਬੜਦਾਰ ਜੁਗਿੰਦਰ ਸਿੰਘ, ਨੰਬੜਦਾਰ ਗੁਰਪਾਲ ਸਿੰਘ, ਨੰਬੜਦਾਰ ਬਲਬੀਰ ਸਿੰਘ, ਨੰਬੜਦਾਰ ਪਿਆਰਾ ਸਿੰਘ, ਪੰਚ ਮਨਜੀਤ ਸਿੰਘ, ਬਲਾਕ ਸੰਮਤੀ ਰੁੜਕਾ ਕਲਾਂ ਦੇ ਸਾਬਕਾ ਚੇਅਰਮੈਨ ਭਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਵੋਟਰ ਅਤੇ ਪਿੰਡ ਵਾਸੀ ਹਾਜ਼ਰ ਸਨ। ਸਭਾ ਦੇ ਸਕੱਤਰ ਬਹਾਦਰ ਸਿੰਘ ਨੇ ਦੱਸਿਆ ਕਿ ਸਭਾ ਦੇ ਇਤਿਹਾਸ 'ਚ ਪਹਿਲੀ ਵਾਰ ਸਰਬਸੰਮਤੀ ਹੋਈ ਹੈ।