ਪਿੰਡ ਮੁਠੱਡਾ ਕਲਾਂ ਦੀ ਪੰਚਾਇਤ ਦੀ ਮਾਲਕੀ ਵਾਲੀ ਵਾਹੀਯੋਗ ਜ਼ਮੀਨ ਦਾ ਕਬਜ਼ਾ ਲੈਣ ਉਪੰਰਤ ਅੱਜ ਚਕੋਤੇਦਾਰ ਨੇ ਕਣਕ ਵੱਢ ਲਈ। ਇਸ ਜ਼ਮੀਨ ਦਾ ਕਬਜਾ ਪੰਚਾਇਤ ਨੇ ਲੰਘੇ ਛੇ ਮਹੀਨੇ ਪਹਿਲਾ ਲਿਆ ਸੀ ਅਤੇ ਪਿਛਲੇ ਸਾਲ ਕਰੀਬ 1 ਮਹੀਨਾ ਧਰਨਾ ਲਗਾਉਣ ਉਪਰੰਤ ਹੀ ਕਣਕ ਦੀ ਕਟਾਈ ਹੋ ਸਕੀ ਸੀ। ਕਣਕ ਦੀ ਕਟਾਈ ਹੋਣ ਵੇਲੇ ਲੋਕਾਂ ਦੇ ਚਿਹਰਿਆਂ ’ਤੇ ਆਈ ਖੁਸ਼ੀ ਨੂੰ ਪੜ੍ਹਿਆ ਜਾ ਸਕਦਾ ਸੀ। ਇਸ ਮੌਕੇ ਲੋਕ ਆਪਣੀ ਖੁਸ਼ੀ ਇੱਕ ਦੂਜੇ ਨਾਲ ਸਾਂਝੀ ਕਰ ਰਹੇ ਸਨ। ਕਰੀਬ ਛੇ ਮਹੀਨੇ ਪਹਿਲਾ ਕਬਜਾ ਲੈਣ ਉਪੰਰਤ ਪੰਚਾਇਤ ਨੇ ਬੋਲੀ ਕੀਤੀ, ਜਿਸ ਉਪਰੰਤ ਸੁਰਿੰਦਰ ਪਾਲ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਣਕ ਦੀ ਬਿਜਾਈ ਕੀਤੀ ਸੀ, ਜਿਸ ਨੂੰ ਹੁਣ ਵੱਢ ਲਿਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਕਾਂਤੀ ਮੋਹਣ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ, ਜਿਨ੍ਹਾਂ ’ਚ ਅੌਰਤਾਂ ਵੀ ਸ਼ਾਮਲ ਸਨ। ਇਸ ਮੌਕੇ ਸਰਪੰਚ ਨੇ ਕਿਹਾ ਕਿ ਇਸ ਜ਼ਮੀਨ ਤੋਂ ਕਣਕ ਦੀ ਕਟਾਈ ਕਰਨੀ ਲੋਕਾਂ ਦੇ ਸੰਘਰਸ਼ ਦੀ ਜਿੱਤ ਹੈ, ਜਿਸ ਨੂੰ ਲੋਕਾਂ ਦੇ ਏਕੇ ਨੇ ਹੀ ਸੰਭਵ ਬਣਾਇਆ ਹੈ।
Labels
- Contact Us
- History
- ਸਹਿਕਾਰੀ ਸਭਾ
- ਸਖਸ਼ੀਅਤ
- ਸਮਾਜਿਕ ਸਰਗਰਮੀਆਂ
- ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ
- ਸੈਟੇਲਾਈਟ ਵਿਊਂ
- ਕਬੱਡੀ
- ਕ੍ਰਿਕਟ
- ਛਿੰਝ
- ਦੁਆਬਾ ਗਰਲਜ਼ ਸਕੂਲ
- ਧਾਰਮਿਕ ਸਰਗਰਮੀਆਂ
- ਨੰਬੜਦਾਰ
- ਨਾਮਧਾਰੀ ਸਰਗਰਮੀਆਂ
- ਪੰਚਾਇਤ
- ਪੁਰਾਣੀਆਂ ਯਾਦਾਂ
- ਪ੍ਰਾਇਮਰੀ ਸਕੂਲ
- ਬੈਡਮਿੰਟਨ
- ਮਹਿੰਮੀ ਜਠੇਰੇ ਭਵਨ
- ਮੈਡੀਕਲ ਕੈਂਪ
- ਰਾਜਨੀਤਕ ਸਰਗਰਮੀਆਂ
- ਰੋਡ ਮੈਪ
- ਵਾਤਾਵਰਣ
- ਵਾਲੀਵਾਲ
- ਵਿਗਿਆਨਕ ਚੇਤਨਾ ਕੇਂਦਰ
- ਵਿਦਿਅਕ ਮੁਕਾਬਲੇ
Monday, 25 April 2016
Wednesday, 20 April 2016
ਬੇਟੀ ਦੇ ਜਨਮ ਦਿਨ ਮੌਕੇ ਬੱਚਿਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਵੰਡੀ
![]() |
| ਬੱਚਿਆਂ ਨੂੰ ਬੈਗ, ਸਟੇਸ਼ਨਰੀ ਵੰਡਣ ਉਪਰੰਤ ਦੀ ਇੱਕ ਤਸਵੀਰ। |
ਅੱਜ ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ’ਚ ਹਰਿੰਦਰ ਸਿੰਘ ਸਾਬੀ ਨੇ ਆਪਣੀ ਬੇਟੀ ਜਪਜੀ ਕੌਰ ਦੇ ਜਨਮ ਦਿਨ ਦੀ ਖੁਸ਼ੀ ਬੱਚਿਆਂ ਨਾਲ ਸਾਂਝੀ ਕੀਤੀ। ਇਸ ਮੌਕੇ ਉਨ੍ਹਾ ਬੱਚਿਆਂ ਨੂੰ ਸਕੂਲ ਬੈਗ, ਕਾਪੀਆਂ ਅਤੇ ਪੈਨਸਲਾਂ ਵੰਡੀਆਂ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਅਨਵਰ ਮਹੰਮਦ, ਡਿਪਟੀ ਚੇਅਰਮੈਨ ਮੁਲਖ ਰਾਜ, ਸਾਬਕਾ ਚੇਅਰਮੈਨ ਜਿੰਦਰ ਪਾਲ ਕੋਕੀ, ਸਕੂਲ ਮੁਖੀ ਸ਼੍ਰੀਮਤੀ ਲਖਵਿੰਦਰ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ, ਆਸ਼ਾ ਰਾਣੀ, ਰਣਜੀਤ ਸਿੰਘ, ਸੁਲੱਖਣ ਸਿੰਘ, ਹਰਜਿੰਦਰ ਸਿੰਘ, ਜਸਬੀਰ ਸਿੰਘ, ਭੁਪਿੰਦਰ ਸਿੰਘ, ਚਨਪ੍ਰੀਤ ਸਿੰਘ, ਮਨਦੀਪ ਸਿੰਘ, ਦੀਪਕ ਭਾਰਤੀ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ। ਸਕੂਲ ਮੁਖੀ ਨੇ ਇਸ ਮੌਕੇ ਧੰਨਵਾਦ ਕੀਤਾ।
Wednesday, 13 April 2016
ਮਨੀ ਸੌਂਧੀ ਅਤੇ ਜੱਸਾ ਬਾਹੜੋਵਾਲ ਦਰਮਿਆਨ ਕੁਸ਼ਤੀ ਬਰਾਬਰ ਰਹੀਂ
![]() |
| ਪਟਕੇ ਦੀ ਕੁਸ਼ਤੀ ਆਰੰਭ ਕਰਵਾਉਂਦੇ ਹੋਏ ਪਿੰਡ ਵਾਸੀ। |
ਪਿੰਡ ਮੁਠੱਡਾ ਕਲਾਂ ’ਚ ਅੱਜ ਛਿੰਝ ਮੇਲਾ ਕਰਵਾਇਆ ਗਿਆ, ਜਿਸ ’ਚ ਪਟਕੇ ਦੇ ਘੋਲ ’ਚ ਮਨੀ ਸੌਂਧੀ ਅਤੇ ਜੱਸਾ ਬਾਹੜੋਵਾਲ ਬਰਾਬਰ ਰਹੇ। ਇਸ ਮੇਲੇ ’ਚ ਵੱਡੀ ਗਿਣਤੀ ’ਚ ਵੱਡੀ ਗਿਣਤੀ ’ਚ ਭਲਵਾਨਾਂ ਨੇ ਭਾਗ ਲਿਆ। ਕਾਲਾ ਬੋਪਾਰਾਏ ਨੇ ਮੰਗਾ ਸੁਲਤਾਨਪੁਰ ਨੂੰ, ਬੱਗਾ ਨਾਗਰਾ ਨੇ ਸੁਖਾ ਫਗਵਾੜਾ, ਡੀਸੀ ਲੁਧਿਆਣਾ ਨੇ ਸੋਨੂੰ ਗਰਚਾ ਨੂੰ, ਪਿੰਦੂ ਮੁਠੱਡਾ ਨੇ ਰਾਵਣ ਅੱਪਰਾ ਨੂੰ, ਜੀਤੀ ਮੁਠੱਡਾ ਨੇ ਬੰਟੀ ਨੂੰ, ਗਗਨ ਢੇਸੀਆ ਨੇ ਹਨੀ ਫਗਵਾੜਾ ਨੂੰ, ਕੀਰਤੀ ਬਾੜੋਵਾਲ ਨੇ ਸ਼ਰੀਫ ਸਰੀਹ ਨੂੰ, ਜੱਸੀ ਫਗਵਾੜਾ ਨੇ ਸੋਮਾ ਜਲੰਧਰ ਨੂੰ ਟੈਕੂ ਫਗਵਾੜਾ ਨੇ ਬਿੱਟੂ ਜਲੰਧਰ ਨੂੰ, ਮੰਗਾ ਬਿਲਗਾ ਨੇ ਮਨੀ ਭਾਣੋਕੀ ਨੂੰ, ਜਰਨੈਲ ਫਗਵਾੜਾ ਨੇ ਪਰਮਵੀਰ ਖੋਥੜਾ, ਬਿੱਟੂ ਮੁਕੰਦਪੁਰ ਨੇ ਮਹਿੰਗਾ ਸਮਰਾੜੀ ਨੂੰ ਧਰਮਵੀਰ ਫਗਵਾੜਾ ਨੇ ਬੂਟਾ ਚੌ2ਤਾ ਨੂੰ, ਰਾਹੁਲ ਮੁਠੱਡਾ ਨੇ ਪ੍ਰੇਮ ਨਾਥ ਨੂੰ, ਪਵਨ ਸੁੰਨੜ ਨੇ ਅਜੈ ਉੱਪਲਾ ਨੂੰ, ਗੋਪੀ ਸੁੰਨੜ ਨੇ ਨਸੀਬ ਅੱਪਰਾ ਨੂੰ ਹਰਾਇਆ। ਇਸ ਤੋਂ ਇਲਾਵਾ ਇੱਕ ਦਰਜਨ ਹੋਰ ਕੁਸ਼ਤੀਆਂ ਵੀ ਕਰਵਾਈਆਂ ਗਈਆ। ਜਿਨ੍ਹਾਂ ਨੂੰ ਵੱਡੀ ਗਿਣਤੀ ’ਚ ਦਰਸ਼ਕਾਂ ਨੇ ਦੇਖਿਆ। ਇਸ ਮੌਕੇ ਅਮਰੀਕ ਸਿੰਘ ਭਲਵਾਨ, ਫਿਲੌਰ, ਦਰਵੇਸ਼ ਪਿੰਡ, ਫਿਲੌਰ ਆਦਿ ਅਖਾੜਿਆਂ ਤੋਂ ਆਏ ਭਲਵਾਨਾਂ ਸਮੇਤ ਮਹਿੰਦਰ ਫਗਵਾੜਾ, ਰਵਿੰਦਰ, ਨਜ਼ੀਰ, ਕਸ਼ਮੀਰਾ, ਕਾਲਾ, ਵਿਜੇ ਫਗਵਾੜਾ, ਜੁਗਿੰਦਰ ਪਾਲ, ਸਤਪਾਲ ਫਗਵਾੜਾ, ਮੀਕਾ ਢੇਸੀਆਂ, ਮਾਣਾ ਬਿਲਗਾ, ਅਸ਼ੋਕੀ ਫਿਲੌਰ, ਤੀਰਥ ਮਾਹਲਾ, ਨਿੱਕਾ ਭਲਵਾਨ, ਮਧੂ ਸੂਦਨ, ਵਿਜੇ ਫਗਵਾੜਾ, ਲਾਲੀ ਮੁਠੱਡਾ, ਜਗਦੀਸ਼ ਦੀਸ਼ੀ, ਰੇਸ਼ਮ ਰੁੜਕਾ ਨੂੰ ਵੀ ਸਨਮਾਨਿਤ ਕੀਤਾ ਗਿਆ। ਛਿੰਝ ਦੌਰਾਨ ਬਿੱਲਾ ਅੌਜਲਾ ਕਨੇਡਾ ਨੇ ਜੇਤੂ ਰਹਿਣ ਵਾਲੇ ਭਲਵਾਨ ਨੂੰ 11 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।


Tuesday, 5 April 2016
ਸੀਵਰੇਜ਼ ਲਈ ਪਿੰਡ ਦਾ ਲੈਵਲ ਕੱਢਿਆ
![]() |
| ਲੈਵਲ ਕੱਢਦੇ ਹੋਏ ਸੰਤ ਸੁਖਜੀਤ ਸਿੰਘ ਜੀ |
ਅੱਜ ਨਿਰਮਲ ਕੁਟੀਆ ਸੀਚੇਵਾਲ ਵਲੋਂ ਪਿੰਡ ਮੁਠੱਡਾ ਕਲਾਂ ’ਚ ਪਾਏ ਜਾਣ ਵਾਲੇ ਸੀਵਰੇਜ਼ ਲਈ ਪਿੰਡ ਦਾ ਲੈਵਲ ਕੱਢਿਆ ਗਿਆ। ਇਹ ਕੰਮ ਸੰਤ ਸੁਖਜੀਤ ਸਿੰਘ ਜੀ ਦੀ ਅਗਵਾਈ ’ਚ ਮੁਕੰਮਲ ਕੀਤਾ ਗਿਆ। ਪਿੰਡ ਦਾ ਲੈਵਲ ਕੱਢਣ ਉਪਰੰਤ ਹੀ ਇਸ ’ਚ ਹੋਣ ਵਾਲਾ ਖਰਚ ਪਤਾ ਲੱਗ ਸਕੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਪ੍ਰੋਜੈਕਟ ਨੂੰ ਸਮਝਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣਨਗੇ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਸਲਾਹਾਂ ਨਾਲ ਹੀ ਇਸ ਪ੍ਰੋਜੈਕਟ ਨੂੰ ਹੋਰ ਵੀ ਵਧੀਆਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਢਲਾਣ ਮੁਤਾਬਿਕ ਪ੍ਰਜੈਕਟ ਬਣਾਇਆ ਜਾਣਾ ਚਾਹੀਦਾ ਹੈ, ਜਿਸ ਲਈ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਵੱਡੇ ਫੰਡਾਂ ਦੀ ਜਰੂਰਤ ਪਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ’ਚ ਗੰਦਾਂ ਪਾਣੀ ਬਾਹਰ ਨਿਕਲਣ ਉਪਰੰਤ ਮੀਂਹ ਦੇ ਪਾਣੀ ਨਾਲ ਝੀਲ ਵੀ ਬਣਾਈ ਜਾ ਸਕਦੀ ਹੈ ਅਤੇ ਜਿਸ ’ਤੇ ਖੂਬਸੂਰਤ ਦਰਖਤ ਅਤੇ ਝੂਲੇ ਆਦਿ ਵੀ ਲਗਾਏ ਜਾ ਸਕਦੇ ਹਨ। ਉਨ੍ਹਾਂ ਇੱਕ ਪਿੰਡ ਦੀ ਉਦਹਾਰਣ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਹੀ ਇੱਕ ਪਿੰਡ ’ਚ ਬਣਾਈ ਝੀਲ ’ਚ ਬੋਟਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਪਿੰਡ ਦੇ ਛੱਪੜਾਂ ਦਾ ਪਾਣੀ ਬਿਲਕੁੱਲ ਸਾਫ ਹੋਵੇਗਾ ਅਤੇ ਇਸ ’ਚ ਕੋਈ ਲਿਫਾਫਾ ਅਤੇ ਗੰਦਗੀ ਜਮ੍ਹਾਂ ਨਹੀਂ ਹੋਵੇਗੀ ਕਿਉਂਕਿ ਹਰੇਕ ਛੱਪੜ ’ਚ ਤਿੰਨ ਖੰੂਹੀਆਂ ਬਣਾਈਆਂ ਜਾਣਗੀਆਂ, ਜਿਸ ’ਚ ਗਾਰ ਆਦਿ ਵੀ ਬੈਠ ਜਾਵੇਗੀ ਅਤੇ ਇਹ ਪਾਣੀ ਖੇਤਾਂ ਨੂੰ ਵੀ ਲਗਾਇਆ ਜਾ ਸਕਦਾ ਹੈ। ਇਕ ਹੋਰ ਸੁਝਾਉ ਦੇ ਰੂਪ ’ਚ ਉਨ੍ਹਾਂ ਕਿਹਾ ਕਿ ਪਿੰਡ ਦੇ ਪਾਣੀ ਨੂੰ ਸਮੇਟਣ ਲਈ ਦੋ ਖੇਤ ਸਫੈਦੇ ਕਾਫੀ ਹਨ, ਜਿਹੜੇ ਛੱਪੜਾਂ ਦਾ ਪਾਣੀ ਪੀ ਕੇ ਬਿਨ੍ਹਾਂ ਖਰਚੇ ਤੋਂ ਹੀ ਪਲ ਜਾਣਗੇ। ਪਿੰਡ ਦੀਆਂ ਗਲੀਆਂ ਨਾਲੀਆਂ ਦੀ ਮੌਜੂਦਾ ਹਾਲਤ ਦੇਖ ਕੇ ਉਨ੍ਹਾਂ ਕਿਹਾ ਕਿ ਇਸ ਨੂੰ ਹੁਣ ਦੀ ਸਥਿਤੀ ਮੁਤਾਬਿਕ ਵੀ ਮੁਰੰਮਤ ਕਰਨ ਲਈ 20 ਲੱਖ ਰੁਪਏ ਲੋੜੀਦਾਂ ਹੈ, ਪਰ ਪਾਣੀ ਫਿਰ ਵੀ ਨਾਲੀਆਂ ਰਾਹੀਂ ਹੀ ਜਾਣਾ ਹੈ ਅਤੇ ਜੇ ਸੀਵਰੇਜ਼ ਪਾ ਲਿਆ ਜਾਵੇ ਤਾਂ ਅਗਲੇ 100 ਸਾਲ ਕੋਈ ਖਰਚ ਕਰਨ ਦੀ ਜਰੂਰਤ ਨਹੀਂ ਪਵੇਗੀ। ਗਰਾਂਟਾਂ ਦੇ ਰੂਪ ’ਚ ਮਿਲਣ ਵਾਲੇ ਪੈਸੇ ਗਲੀਆਂ ਨਾਲੀਆਂ ਦੀ ਥਾਂ ਹੋਰ ਕਿਸੇ ਸਾਂਝੇ ਕਾਜ ਲਈ ਖਰਚੇ ਜਾ ਸਕਦੇ ਹਨ। ਲੈਵਲ ਉਪਰੰਤ ਹੋਣ ਵਾਲਾ ਅੰਦਾਜ਼ਨ ਕੁੱਲ ਖਰਚ ਕੁੱਝ ਹੀ ਦਿਨ੍ਹਾਂ ਤੱਕ ਸਾਹਮਣੇ ਆ ਜਾਵੇਗਾ। ਇਸ ਮੌਕੇ ਉਨ੍ਹਾਂ ਪਿੰਡ ਦੇ ਪੰਚਾਇਤ ਘਰ ’ਚ ਵੀ ਫੇਰੀ ਪਾਈ।
Friday, 1 April 2016
ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ
![]() |
| ਬੱਚਿਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਪ੍ਰਵਾਸੀ ਭਾਰਤੀ |
ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ’ਚ ਸਲਾਨਾਂ ਨਤੀਜੇ ਐਲਾਨੇ ਗਏ। ਇਸ ਮੌਕੇ ਪ੍ਰਵਾਸੀ ਭਾਰਤੀ ਅਜੀਤ ਸਿੰਘ ਸੀਹਰਾ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਮੁਮੈਂਟੋ ਤਕਸੀਮ ਕੀਤੇ। ਮੁਮੈਂਟੋ ਤੋਂ ਇਲਾਵਾ ਉਨ੍ਹਾਂ ਅਤੇ ਪ੍ਰਵਾਸੀ ਭਾਰਤੀ ਨੰਬੜਦਾਰ ਗੁਰਦਿਆਲ ਸਿੰਘ ਨੇ ਬੱਚਿਆਂ ਨੂੰ ਨਗਦ ਇਨਾਮ ਵੀ ਦਿੱਤੇ। ਇਹ ਇਨਾਮ ਹਰ ਕਲਾਸ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਨੂੰ ਦਿੱਤੇ ਗਏ। ਇਸ ਮੌਕੇ ਸਕੂਲ ਸਟਾਫ ਤੋਂ ਬਿਨ੍ਹਾਂ ਜਿੰਦਰ ਪਾਲ ਕੋਕੀ, ਸਕੂਲ ਕਮੇਟੀ ਦੇ ਚੇਅਰਮੈਨ ਅਨਵਰ ਅਲੀ, ਰਣਜੀਤ ਸਿੰਘ ਭੋਲਾ, ਹਰਿੰਦਰ ਸਿੰਘ ਸਾਬੀ, ਮੁਲਖ ਰਾਜ ਆਦਿ ਹਾਜ਼ਰ ਸਨ। ਸਕੂਲ ਸਟਾਫ ਵਲੋਂ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕੀਤਾ ਗਿਆ।
(-ਸਾਬੀ)
(-ਸਾਬੀ)
Subscribe to:
Posts (Atom)




