![]() |
| ਲੈਵਲ ਕੱਢਦੇ ਹੋਏ ਸੰਤ ਸੁਖਜੀਤ ਸਿੰਘ ਜੀ |
ਅੱਜ ਨਿਰਮਲ ਕੁਟੀਆ ਸੀਚੇਵਾਲ ਵਲੋਂ ਪਿੰਡ ਮੁਠੱਡਾ ਕਲਾਂ ’ਚ ਪਾਏ ਜਾਣ ਵਾਲੇ ਸੀਵਰੇਜ਼ ਲਈ ਪਿੰਡ ਦਾ ਲੈਵਲ ਕੱਢਿਆ ਗਿਆ। ਇਹ ਕੰਮ ਸੰਤ ਸੁਖਜੀਤ ਸਿੰਘ ਜੀ ਦੀ ਅਗਵਾਈ ’ਚ ਮੁਕੰਮਲ ਕੀਤਾ ਗਿਆ। ਪਿੰਡ ਦਾ ਲੈਵਲ ਕੱਢਣ ਉਪਰੰਤ ਹੀ ਇਸ ’ਚ ਹੋਣ ਵਾਲਾ ਖਰਚ ਪਤਾ ਲੱਗ ਸਕੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਪ੍ਰੋਜੈਕਟ ਨੂੰ ਸਮਝਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣਨਗੇ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਸਲਾਹਾਂ ਨਾਲ ਹੀ ਇਸ ਪ੍ਰੋਜੈਕਟ ਨੂੰ ਹੋਰ ਵੀ ਵਧੀਆਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਢਲਾਣ ਮੁਤਾਬਿਕ ਪ੍ਰਜੈਕਟ ਬਣਾਇਆ ਜਾਣਾ ਚਾਹੀਦਾ ਹੈ, ਜਿਸ ਲਈ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਵੱਡੇ ਫੰਡਾਂ ਦੀ ਜਰੂਰਤ ਪਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ’ਚ ਗੰਦਾਂ ਪਾਣੀ ਬਾਹਰ ਨਿਕਲਣ ਉਪਰੰਤ ਮੀਂਹ ਦੇ ਪਾਣੀ ਨਾਲ ਝੀਲ ਵੀ ਬਣਾਈ ਜਾ ਸਕਦੀ ਹੈ ਅਤੇ ਜਿਸ ’ਤੇ ਖੂਬਸੂਰਤ ਦਰਖਤ ਅਤੇ ਝੂਲੇ ਆਦਿ ਵੀ ਲਗਾਏ ਜਾ ਸਕਦੇ ਹਨ। ਉਨ੍ਹਾਂ ਇੱਕ ਪਿੰਡ ਦੀ ਉਦਹਾਰਣ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਹੀ ਇੱਕ ਪਿੰਡ ’ਚ ਬਣਾਈ ਝੀਲ ’ਚ ਬੋਟਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਪਿੰਡ ਦੇ ਛੱਪੜਾਂ ਦਾ ਪਾਣੀ ਬਿਲਕੁੱਲ ਸਾਫ ਹੋਵੇਗਾ ਅਤੇ ਇਸ ’ਚ ਕੋਈ ਲਿਫਾਫਾ ਅਤੇ ਗੰਦਗੀ ਜਮ੍ਹਾਂ ਨਹੀਂ ਹੋਵੇਗੀ ਕਿਉਂਕਿ ਹਰੇਕ ਛੱਪੜ ’ਚ ਤਿੰਨ ਖੰੂਹੀਆਂ ਬਣਾਈਆਂ ਜਾਣਗੀਆਂ, ਜਿਸ ’ਚ ਗਾਰ ਆਦਿ ਵੀ ਬੈਠ ਜਾਵੇਗੀ ਅਤੇ ਇਹ ਪਾਣੀ ਖੇਤਾਂ ਨੂੰ ਵੀ ਲਗਾਇਆ ਜਾ ਸਕਦਾ ਹੈ। ਇਕ ਹੋਰ ਸੁਝਾਉ ਦੇ ਰੂਪ ’ਚ ਉਨ੍ਹਾਂ ਕਿਹਾ ਕਿ ਪਿੰਡ ਦੇ ਪਾਣੀ ਨੂੰ ਸਮੇਟਣ ਲਈ ਦੋ ਖੇਤ ਸਫੈਦੇ ਕਾਫੀ ਹਨ, ਜਿਹੜੇ ਛੱਪੜਾਂ ਦਾ ਪਾਣੀ ਪੀ ਕੇ ਬਿਨ੍ਹਾਂ ਖਰਚੇ ਤੋਂ ਹੀ ਪਲ ਜਾਣਗੇ। ਪਿੰਡ ਦੀਆਂ ਗਲੀਆਂ ਨਾਲੀਆਂ ਦੀ ਮੌਜੂਦਾ ਹਾਲਤ ਦੇਖ ਕੇ ਉਨ੍ਹਾਂ ਕਿਹਾ ਕਿ ਇਸ ਨੂੰ ਹੁਣ ਦੀ ਸਥਿਤੀ ਮੁਤਾਬਿਕ ਵੀ ਮੁਰੰਮਤ ਕਰਨ ਲਈ 20 ਲੱਖ ਰੁਪਏ ਲੋੜੀਦਾਂ ਹੈ, ਪਰ ਪਾਣੀ ਫਿਰ ਵੀ ਨਾਲੀਆਂ ਰਾਹੀਂ ਹੀ ਜਾਣਾ ਹੈ ਅਤੇ ਜੇ ਸੀਵਰੇਜ਼ ਪਾ ਲਿਆ ਜਾਵੇ ਤਾਂ ਅਗਲੇ 100 ਸਾਲ ਕੋਈ ਖਰਚ ਕਰਨ ਦੀ ਜਰੂਰਤ ਨਹੀਂ ਪਵੇਗੀ। ਗਰਾਂਟਾਂ ਦੇ ਰੂਪ ’ਚ ਮਿਲਣ ਵਾਲੇ ਪੈਸੇ ਗਲੀਆਂ ਨਾਲੀਆਂ ਦੀ ਥਾਂ ਹੋਰ ਕਿਸੇ ਸਾਂਝੇ ਕਾਜ ਲਈ ਖਰਚੇ ਜਾ ਸਕਦੇ ਹਨ। ਲੈਵਲ ਉਪਰੰਤ ਹੋਣ ਵਾਲਾ ਅੰਦਾਜ਼ਨ ਕੁੱਲ ਖਰਚ ਕੁੱਝ ਹੀ ਦਿਨ੍ਹਾਂ ਤੱਕ ਸਾਹਮਣੇ ਆ ਜਾਵੇਗਾ। ਇਸ ਮੌਕੇ ਉਨ੍ਹਾਂ ਪਿੰਡ ਦੇ ਪੰਚਾਇਤ ਘਰ ’ਚ ਵੀ ਫੇਰੀ ਪਾਈ।

No comments:
Post a Comment