Wednesday, 3 May 1995

ਏ ਸਟਾਰ ਯੂਥ ਕਲੱਬ ਦੁਸਾਂਝ ਖੁਰਦ ਵਲੋਂ ਪਿੰਡ ਮੁਠੱਡਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਪ੍ਰਾਇਮਰੀ ਸਕੂਲਾਂ ਦੇ ਵਿਦਿਅਕ ਮੁਕਾਬਲੇ ਕਰਵਾਏ

ਏ ਸਟਾਰ ਯੂਥ ਕਲੱਬ ਦੁਸਾਂਝ ਖੁਰਦ ਵਲੋਂ ਪਿੰਡ ਮੁਠੱਡਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਪ੍ਰਾਇਮਰੀ ਸਕੂਲਾਂ ਦੇ ਵਿਦਿਅਕ ਮੁਕਾਬਲੇ ਕਰਵਾਏ ਗਏ। ਇਸ 'ਚ ਤਹਿਸੀਲਦਾਰ ਫਿਲੌਰ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ। ਯੂਥ ਸਰਵਸਿਜ਼ ਵਿਭਾਗ ਦੇ ਸਹਾਇਕ ਡਾਇਰੈਕਟਰ ਇੰਦਰਜੀਤ ਸਿੰਘ ਧਾਮੀ ਉਚੇਚੇ ਤੌਰ 'ਤੇ ਹਾਜ਼ਰ ਹੋਏ। ਇਸ 'ਚ ਨੌਜਵਾਨਾਂ ਨਾਲ ਸਬੰਧਤ ਨਹਿਰੂ ਯੁਵਾ ਕੇਂਦਰ ਤੋਂ ਬਿਨ੍ਹਾਂ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਹਾਜ਼ਰੀ ਲਵਾਈ।
ਇਸ ਸਮਾਗਮ 'ਚ ਸਰਕਾਰੀ ਪ੍ਰਾਇਮਰੀ ਸਕੂਲ 'ਚ ਟੀਚਰ ਵਜੋਂ ਜਿੰਮੇਵਾਰੀ ਨਿਭਾਉਣ ਵਾਲੇ ਮੈਡਮ ਹਰਬੰਸ ਕੌਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਆਪਣੀ ਮੁਠੱਡਾ ਕਲਾਂ ਦੀ ਸਰਵਿਸ ਦੌਰਾਨ ਛੱਪੜ 'ਚ ਡੁੱਬੇ ਸਕੂਲ ਦੇ ਇੱਕ ਵਿਦਿਆਰਥੀ ਨੂੰ ਛੱਪੜ 'ਚ ਛਾਲ ਮਾਰ ਕੇ ਬਚਾਉਣ ਲਈ ਬਹਾਦਰੀ ਦਿਖਾਈ ਸੀ। ਪਿੰਡ ਦੇ ਸਰਪੰਚ ਰਾਮ ਪ੍ਰਕਾਸ਼ ਅਤੇ ਹੋਰ ਕਈ ਸਨਮਾਨ ਕਰਨ ਵੇਲੇ ਹਾਜ਼ਰ ਸਨ।
 






No comments:

Post a Comment