Friday, 20 October 2017

ਮਹਿਮੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ





ਮਹਿਮੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਇਸ ਸਾਲ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਨਿਸ਼ਾਨ ਸਾਹਿਬ ਚੜ੍ਹਾਉਣ ਤੋਂ ਬਾਅਦ ਮੇਲੇ 'ਚ ਪੰਜਾਬ ਦੇ ਨਾਮਵਰ ਗਾਇਕਾਂ ਨੇ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਦੇਸ਼ ਵਿਦੇਸ਼ ਤੋਂ ਆਕੇ ਬਾਬਾ ਝੰਡੂ ਰਾਮ ਜੀ ਦੇ ਦਰਬਾਰ 'ਤੇ ਮੱਥਾ ਟੇਕਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਵਲੋਂ ਇਸ ਸਾਲ ਵੀ ਵਧੀਆਂ ਤਰੀਕੇ ਨਾਲ਼ ਮੇਲੇ ਨੂੰ ਨੇਪਰੇ ਚਾੜ੍ਹਿਆਂ ਗਿਆ ਅਤੇ ਦੂਰੋਂ ਆਈਆਂ ਸੰਗਤਾਂ ਦਾ ਕਮੇਟੀ ਦੇ ਪ੍ਰਧਾਨ ਕਪੂਰ ਚੰਦ ਮਹਿਮੀ ਅਤੇ ਸਮੂਹ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ। ਮੇਲੇ ਨੂੰ ਹੋਰ ਵਧੀਆਂ ਬਣਾਉਣ ਲਈ ਸੰਗਤਾਂ ਤੋਂ ਸੁਝਾਵਾਂ ਦੀ ਮੰਗ ਕੀਤੀ ਗਈ। ਇਸ ਸਾਲ ਮੇਲੇ ਦਾ ਲਾਈਵ ਟੈਲੀਕਾਸਟ ਕੀਤਾ ਗਿਆ। ਇਸ ਨਾਲ ਦੇਸ਼ ਵਿਦੇਸ਼ 'ਚ ਬੈਠੀ ਸਾਧ ਸੰਗਤ ਨੇ ਸਿੱਧਾ ਪ੍ਰਸਾਰਨ ਵੇਖਿਆ ਅਤੇ ਇਸ ਕਾਰਜ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।

No comments:

Post a Comment