ਆਜ਼ਾਦ
ਕਬੱਡੀ ਕਲੱਬ, ਪੰਚਾਇਤੀ ਰਾਜ ਸਪੋਰਟਸ ਕਲੱਬ, ਯੁਵਕ ਸੇਵਾਵਾਂ ਕਲੱਬ ਵਲੋਂ ਗਰਾਮ
ਪੰਚਾਇਤ, ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ
ਮੁਠੱਡਾ ਕਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਕਬੱਡੀ ਦੀ ਲੀਗ (MKL) ਅਯੋਜਿਤ ਕੀਤੀ ਗਈ ਗਈ। ਕਰੀਬ
ਚਾਰ ਮਹੀਨੇ ਚੱਲੀ ਇਸ ਲੀਗ 'ਚ 55 ਕਿਲੋ ਅਤੇ 45 ਕਿਲੋ ਦੇ ਮੁਕਾਬਲੇ ਕਰਵਾਏ ਗਏ। 55
ਕਿਲੋ ਦੇ ਖਿਡਾਰੀਆਂ ਲਈ ਕਿੱਟਾ ਆਜ਼ਾਦ ਕਬੱਡੀ ਕਲੱਬ ਵਲੋਂ ਅਤੇ 45 ਕਿਲੋ ਦੇ ਖਿਡਾਰੀਆਂ
ਲਈ ਆਰਸੀ ਪਲਾਜ਼ਾ ਵਲੋਂ ਕਿੱਟਾ ਸਪਾਂਸਰ ਕੀਤੀਆ ਗਈਆ। ਇਸ ਲੀਗ ਦੇ ਆਰੰਭ ਤੋਂ ਲੈਕੇ, ਇਸ
ਦੀ ਤਿਆਰੀ, ਹਰ ਐਤਵਾਰ ਹੋਣ ਵਾਲੇ ਮੈਚਾਂ ਅਤੇ ਅੰਤ ਤੱਕ ਖਾਸ ਕਰ ਨੌਜਵਾਨਾਂ ਨੇ ਬਹੁਤ
ਉਤਸ਼ਾਹ ਦਿਖਾਇਆ। ਪਹਿਲੀ ਵਾਰ ਕਿਸੇ ਖੇਡ ਮੇਲੇ ਦੇ ਆਰੰਭ 'ਚ ਰੰਗਾਂ ਰੰਗ ਪ੍ਰੋਗਰਾਮ ਵੀ
ਅਯੋਜਿਤ ਕੀਤਾ ਗਿਆ। ਜਿਸ 'ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ, ਦੋਆਬਾ ਗਰਲਜ਼ ਸੀਨੀਅਰ
ਸੈਕੰਡਰੀ ਸਕੂਲ ਮੁਠੱਡਾ ਕਲਾਂ, ਆਰਕੇ ਮਾਡਲ ਸਕੂਲ ਮੁਠੱਡਾ ਕਲਾਂ ਨੇਭਰਵਾ ਯੋਗਦਾਨ ਪਾਇਆ।
ਇਸ ਦਾ ਉਦਘਾਟਨ ਮਾਰਕੀਟ ਕਮੇਟੀ ਗੁਰਾਇਆ ਦੇ ਚੇਅਰਮੈਨ ਅਮਰਜੀਤ ਸਿੰਘ ਸੰਧੂ ਨੇ ਕੀਤਾ।
ਇਨਾਮਾਂ ਦੀ ਵੰਡ ਪ੍ਰਵਾਸੀ ਭਾਰਤੀਆਂ ਅਤੇ ਹੋਰਨਾ ਮੋਹਤਬਰਾਂ ਨੇ ਸਾਂਝੇ ਤੌਰ 'ਤੇ ਕੀਤੀ।
ਲੀਗ ਨਾਲ ਸਬੰਧਤ ਫੋਟੋਆਂ ਤੋਂ ਉਤਸ਼ਾਹ ਦਾ ਭਲੀ ਭਾਂਤ ਪਤਾ ਲਗਦਾ ਹੈ। ਕੁੱਝ ਫੋਟੋਆਂ
ਕਬੱਡੀ365.ਕਾਮ ਵੈਬਸਾਈਟ ਤੋਂ ਧੰਨਵਾਦ ਸਹਿਤ ਪੋਸਟ ਕੀਤੀਆ ਹਨ। ਇਸ ਨੂੰ ਕਾਮਯਾਬ ਕਰਨ ਲਈ
ਖਾਸ ਕਰ ਪ੍ਰਵਾਸੀ ਭਾਰਤੀਆਂ ਦਾ ਭਰਵਾ ਯੋਗਦਾਨ ਰਿਹਾ ਹੈ। ਲੀਗ ਦਾ ਉਦਘਾਟਨ 31 ਅਕਤੂਬਰ
2015 ਨੂੰ ਅਤੇ ਇਨਾਮਾਂ ਦੀ ਵੰਡ 25 ਫਰਵਰੀ 2016 ਨੂੰ ਕੀਤੀ ਗਈ।
Labels
- Contact Us
- History
- ਸਹਿਕਾਰੀ ਸਭਾ
- ਸਖਸ਼ੀਅਤ
- ਸਮਾਜਿਕ ਸਰਗਰਮੀਆਂ
- ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ
- ਸੈਟੇਲਾਈਟ ਵਿਊਂ
- ਕਬੱਡੀ
- ਕ੍ਰਿਕਟ
- ਛਿੰਝ
- ਦੁਆਬਾ ਗਰਲਜ਼ ਸਕੂਲ
- ਧਾਰਮਿਕ ਸਰਗਰਮੀਆਂ
- ਨੰਬੜਦਾਰ
- ਨਾਮਧਾਰੀ ਸਰਗਰਮੀਆਂ
- ਪੰਚਾਇਤ
- ਪੁਰਾਣੀਆਂ ਯਾਦਾਂ
- ਪ੍ਰਾਇਮਰੀ ਸਕੂਲ
- ਬੈਡਮਿੰਟਨ
- ਮਹਿੰਮੀ ਜਠੇਰੇ ਭਵਨ
- ਮੈਡੀਕਲ ਕੈਂਪ
- ਰਾਜਨੀਤਕ ਸਰਗਰਮੀਆਂ
- ਰੋਡ ਮੈਪ
- ਵਾਤਾਵਰਣ
- ਵਾਲੀਵਾਲ
- ਵਿਗਿਆਨਕ ਚੇਤਨਾ ਕੇਂਦਰ
- ਵਿਦਿਅਕ ਮੁਕਾਬਲੇ
Saturday, 31 October 2015
Subscribe to:
Post Comments (Atom)









































































































No comments:
Post a Comment