![]() |
| 1 ਅਪ੍ਰੈਲ 1958 ਦਾ ਇਤਿਹਾਸਕ ਪੱਥਰ। |
| ਵਿਭਾਗ ਵਲੋਂ ਅਨਸੇਫ ਐਲਾਨੀ ਸਕੂਲ ਦੀ ਇਮਾਰਤ ਸਬੰਧੀ ਜਾਰੀ ਕੀਤਾ ਗਿਆ ਪੱਤਰ |
ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ਦੇ ਤਿੰਨ ਕਮਰੇ ਛੱਤਾਂ ਬਦਲਣ ਦੀ ਉਡੀਕ 'ਚ ਹਨ। ਪਿਛਲੇ ਸਾਲ ਪਰਵਾਸੀ ਭਾਰਤੀਆਂ ਨੇ ਆਪ ਹਿੰਮਤ ਕਰਕੇ ਤਿੰਨ ਲੱਖ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਸੀ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵਲੋਂ ਐਲਾਨੀ ਗਰਾਂਟ ਦੀ ਉਡੀਕ ਕਾਰਨ ਇਹ ਰਕਮ ਬੈਂਕ ਵਿੱਚ ਜਮਾ ਕਰਵਾ ਦਿੱਤੀ ਸੀ।
ਹੁਣ ਸਰਬਜੀਤ ਸਿੰਘ ਬੀਸਲਾ ਅਤੇ ਹੋਰਨਾ ਨੇ ਦਸਖਤ ਕਰਕੇ ਤਿੰਨ ਲੱਖ ਰੁਪਏ ਠੇਕੇਦਾਰ ਹੰਸ ਰਾਜ ਨੂੰ ਦੇ ਦਿੱਤੇ। ਗਰਾਂਟ ਦੇ ਕੰਮ ਦਾ ਅਮਲ ਵੀ ਆਰੰਭ ਹੋ ਗਿਆ ਹੈ, ਤਿੰਨ ਲੱਖ ਰੁਪਏ ਨਵੇਂ ਕਮਰੇ ਲਈ ਮਿਲਣਗੇ।

No comments:
Post a Comment