ਸ. ਅਜੀਤ ਸਿੰਘ ਬੂਰਾ ਸਾਡੇ ਦਰਮਿਆਨ ਨਹੀਂ ਰਹੇ। ਉਹ ਲੰਬੇ ਸਮੇਂ ਤੋਂ ਇੰਗਲੈਂਡ ਦੇ ਵਸਨੀਕ ਸਨ। ਉਨ੍ਹਾਂ ਪਿਛਲੇ ਕਈ ਸਾਲਾਂ ਤੋਂ ਪਿੰਡ ’ਚ ਅੱਖਾਂ ਦਾ ਕੈਂਪ ਲਾਉਣ ਦਾ ਕੰਮ ਆਰੰਭ ਕੀਤਾ ਹੋਇਆ ਸੀ। ਸਿਰਫ ਅੱਖਾਂ ਦਾ ਹੀ ਨਹੀਂ, ਉਨ੍ਹਾਂ ਹੁਣ ਦੰਦਾਂ ਦਾ ਕੈਂਪ ਵੀ ਨਾਲ ਹੀ ਆਰੰਭ ਕਰ ਦਿੱਤਾ ਸੀ। ਉਹ, ਸਿਰਫ ਕੈਂਪ ਹੀ ਨਹੀਂ ਲਵਾਉਂਦੇ ਸਨ ਸਗੋਂ ਪਿੰਡ ਦੇ ਸਾਂਝੇ ਕੰਮਾਂ ਲਈ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਸੀ। ਇੱਕ ਵਾਰ ਉਹ ਆਪਣੇ ਘਰ ’ਚ ਸਬਮਰਸੀਬਲ ਬੋਰ ਕਰਵਾਉਣ ਦੀ ਤਿਆਰੀ ਕਰ ਰਹੇ ਸਨ ਅਤੇ ਪਿੰਡ ਦੇ ਗੁਰਦੁਆਰੇ ’ਚ ਨਲਕੇ ’ਤੇ ਚਲਦੀ ਮੋਟਰ ਲਗਾਤਾਰ ਚੱਲ ਰਹੀ ਸੀ। ਉਨ੍ਹਾਂ ਦੇਖਿਆ ਕਿ ਸਾਰਾ ਦਿਨ ਬਿਜਲੀ ਵੀ ਫੁਕਦੀ ਹੈ ਅਤੇ ਪਾਣੀ ਵੀ ਘੱਟ ਨਿਕਲਦਾ ਹੈ ਤਾਂ ਉਨ੍ਹਾਂ ਆਪਣੇ ਘਰ ਬੋਰ ਕਰਵਾਉਣ ਦੀ ਥਾਂ ਗੁਰਦੁਆਰੇ ਬੋਰ ਪਹਿਲਾ ਕਰਵਾ ਦਿੱਤਾ। ਲੜਕੀਆਂ ਦੇ ਸਕੂਲ ਲਈ ਤਾਂ ਉਨ੍ਹਾਂ ਦੀ ਵੱਡੀ ਘਾਲਣਾ ਰਹੀ ਹੈ, ਜਿਸ ਨੂੰ ਸ਼ਬਦਾਂ ’ਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇੱਕ ਵਾਰ ਉਨ੍ਹਾਂ ਇੰਗਲੈਂਡ ਵਾਪਸੀ ਤੋਂ ਪਹਿਲਾ ਕੁੱਝ ਪੈਸੇ ਆਪਣੀ ਭੈਣ ਨੂੰ ਦੇਣ ਵਾਸਤੇ ਰੱਖੇ ਹੋਏ ਸਨ, ਉਸ ਵੇਲੇ ਹੀ ਉਨ੍ਹਾਂ ਨੂੰ ਸਕੂਲ ਦੀ ਵੱਡੀ ਜਰੂਰਤ ਬਾਰੇ ਪ੍ਰਬੰਧਕਾਂ ਨੇ ਮੰਗ ਪਾ ਦਿੱਤੀ ਤਾਂ ਉਨ੍ਹਾਂ ਉਹ ਰਕਮ ਆਪਣੀ ਭੈਣ ਨੂੰ ਦੇਣ ਦੀ ਥਾਂ ਸਕੂਲ ਨੂੰ ਰਕਮ ਫੜਾ ਦਿੱਤੀ। ਕਸ਼ਮੀਰ ’ਚ ਆਏ ਹੜ੍ਹਾਂ ਕਾਰਨ ਉਥੇ ਵੱਡਾ ਨੁਕਸਾਨ ਹੋ ਗਿਆ ਤਾਂ ਫਿਰ ਉਨ੍ਹਾਂ ਕੰਬਲ ਖਰੀਦੇ ਅਤੇ ਖੁਦ ਹੀ ਉਸ ਇਲਾਕੇ ’ਚ ਦੇਣ ਚਲੇ ਗਏ। ਪਿੰਡ ਦੀ ਜਿੰਮ ਲਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਥੇ ਠੰਢੇ ਪਾਣੀ ਦੀ ਘਾਟ ਹੈ, ਤਾਂ ਉਨ੍ਹਾਂ ਤੁਰੰਤ ਨਵਾਂ ਕੂਲਰ ਲਵਾ ਦਿੱਤਾ।
ਅੱਖਾਂ ਦੇ ਕੈਂਪ ਕਦੇ ਵੀ ਕਿਸੇ ਨੇ ਗਿਣੇ ਹੀ ਨਹੀਂ ਸਨ ਕਿਉਂਕਿ ਅਜੀਤ ਸਿੰਘ ਹੁਣੀ ਆਪ ਕਦੇ ਵੀ ਅਖਬਾਰ ਦੀਆਂ ਸੁਰਖੀਆਂ ਬਣਨ ਦੇ ਸ਼ੌਕੀਨ ਨਹੀਂ ਸਨ। ਇਸ ਕਰਕੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਹੁਣ ਤੱਕ ਉਨ੍ਹਾਂ ਨੇ ਕੁੱਲ ਕਿੰਨੇ ਕੈਂਪ ਲਗਾ ਦਿੱਤੇ ਸਨ। ਕਈ ਵਾਰ ਮਾਰਚ ਮਹੀਨੇ ’ਚ ਕੈਂਪ ਲਗਾਇਆ ਹੋਣਾ ਤਾਂ ਉਸੇ ਸਾਲ ਹੀ ਨਵੰਬਰ ’ਚ ਆਕੇ ਫਿਰ ਕੈਂਪ ਲਗਵਾ ਦੇਣਾ। ਲੜਕੀਆਂ ਦੇ ਸਕੂਲ ’ਚ ਪਾਏ ਯੋਗਦਾਨ ਨੂੰ ਤਾਂ ਕਦੇ ਅੱਖੋਂ ਪਰੋਖੇ ਕੀਤਾ ਹੀ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਦੇ ਵੇਰਵੇ ਦਿੱਤੇ ਜਾ ਸਕਦੇ ਹਨ।
ਪਰਿਵਾਰਕ ਸੂਤਰਾਂ ਮੁਤਾਬਿਕ ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣੀ ਤਨਖਾਹ ’ਚੋਂ ਕੁੱਝ ਹਿੱਸਾ, ਅਜਿਹੇ ਚੰਗੇ ਕੰਮ ਲਈ ਕੱਢ ਕੇ ਅਲੱਗ ਰੱਖ ਲੈਂਦੇ ਸਨ। ਇੰਗਲੈਂਡ ਤੋਂ ਭਾਰਤ ਆਉਣ ਲੱਗਿਆ ਅਜਿਹੀ ਸਾਰੀ ਰਕਮ ਨੇਕ ਕਾਰਜ ਲਈ ਖਰਚ ਕਰ ਦਿੰਦੇ ਸਨ। ਉਨ੍ਹਾਂ ਦੇ ਦਾਨੀ ਬਣਨ ’ਚ ਪਰਿਵਾਰ ਦਾ ਵੱਡਾ ਯੋਗਦਾਨ ਹੈ।
ਪਿੰਡ ਮੁਠੱਡਾ ਕਲਾਂ ’ਚ ਹੋ ਸਕਦੈ ਕਿ ਪੈਸੇ ਦੇ ਪੱਖ ਤੋਂ ਉਨ੍ਹਾਂ ਨਾਲੋਂ ਕਈ ਹੋਰ ਵੱਡੇ ਦਾਨੀ ਵੀ ਹੋਣਗੇ ਪਰ ਸਮਾਜ ਸੇਵਾ ’ਚ ਸ਼ਾਇਦ ਹੀ ਉਨ੍ਹਾਂ ਦਾ ਕੋਈ ਮੁਕਾਬਲਾ ਕਰ ਸਕਦਾ ਹੋਵੇਗਾ। ਸ. ਅਜੀਤ ਸਿੰਘ ਹੁਣਾ ਦੇ ਤੁਰ ਜਾਣ ਦਾ ਡਾਢਾ ਦੁੱਖ ਹੈ। ਦਾਨ ਦੇ ਨਾਲ ਨਾਲ ਉਨ੍ਹਾਂ ਵਲੋਂ ਕੀਤੀ ਸੇਵਾ ਕਾਰਨ ਹੀ ਉਨ੍ਹਾਂ ਨੂੰ ਮਹਾ ਦਾਨੀ ਕਿਹਾ ਜਾ ਸਕਦਾ ਹੈ।

No comments:
Post a Comment