Wednesday, 12 April 2017

ਬੇਟੀ ਦਾ ਜਨਮ ਦਿਨ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ ਮਨਾਇਆ





ਪਿੰਡ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਉਸ ਵੇਲੇ ਚਾਅ ਚੜ੍ਹ ਗਿਆ ਜਦੋਂ ਉਨ੍ਹਾਂ ਨਾਲ ਇੱਕ ਨੰਨੀ ਜਿਹੀ ਬੇਟੀ ਦੇ ਜਨਮ ਦਿਨ ਦੀ ਸਾਂਝ ਪਈ। ਹਰਿੰਦਰ ਸਿੰਘ ਸਾਬੀ ਦੀ ਬੇਟੀ ਜਪਜੀ ਦੇ ਜਨਮ ਦਿਨ ਮੌਕੇ ਬੱਚਿਆਂ ਨੂੰ ਅਜਿਹੀਆਂ ਕਿਤਾਬਾਂ ਤਕਸੀਮ ਕੀਤੀਆ ਗਈਆ, ਜਿਨ੍ਹਾਂ ਨੂੰ ਉਹ ਉਡੀਕਦੇ ਰਹਿੰਦੇ ਹਨ। ਐਤਕੀ ਉਨ੍ਹਾਂ ਨੂੰ ਸਰਕਾਰ ਵਲੋਂ ਮਿਲਣ ਵਾਲੀਆਂ ਕਿਤਾਬਾਂ ਦੇਰੀ ਨਾਲ ਮਿਲਣੀਆਂ ਸਨ। ਇਹ ਉੱਦਮ ਕਰਨ ਲਈ ਸਕੂਲ ਦੇ ਸਟਾਫ ਨੇ ਹਰਿੰਦਰ ਸਿੰਘ ਅਤੇ ਪਰਿਵਾਰ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਨੂੰ ਫਲ ਫਰੂਟ ਵੀ ਵੰਡਿਆ ਗਿਆ। ਇਸ ਮੌਕੇ ਹੋਰ ਰਿਸ਼ਤੇਦਾਰ ਵੀ ਹਾਜ਼ਰ ਸਨ। ਇਸ ਤਰ੍ਹਾਂ ਜਪਜੀ ਦੇ ਨਾਨਕੇ ਪਿੰਡ ਦੇ ਸਕੂਲ 'ਚ ਵੀ ਕਾਪੀਆ, ਕਿਤਾਬਾਂ ਅਤੇ ਫਲ ਵੰਡ ਕੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸਾਬੀ ਨੇ ਕਿਹਾ ਕਿ ਇਕ ਬਾਪ ਹੋਣ ਦੇ ਨਾਤੇ ਦਿਲੀ ਇੱਛਾ ਹੈ ਕਿ ਦੁਨੀਆਂ ਦੇ ਸਾਰੇ ਬੱਚਿਆਂ ਨੂੰ ਚੰਗੀ ਵਿਦਿਆ, ਵਧੀਆ ਸਿਹਤ, ਸਾਫ ਸੁਥਰਾ ਵਾਤਵਰਣ ਮਿਲੇ ਤਾਂ ਜੋ ਬੱਚੇ ਉੱਚ ਸਿਖਿਆ ਹਾਸਿਲ ਕਰਕੇ ਵੱਖ ਵੱਖ ਖਿਤਿਆਂ 'ਚ ਆਪੋ ਆਪਣੇ ਮਾਂ ਬਾਪ ਅਤੇ ਸਮਾਜ ਦਾ ਨਾਮ ਰੋਸ਼ਨ ਕਰ ਸਕਣ।

No comments:

Post a Comment