Monday, 20 February 2017

ਐਨਆਰਆਈ ਕਲੱਬ ਨਕੋਦਰ ਨੇ ਮੀਰੀ ਪੀਰੀ ਕਲੱਬ ਕਪੂਰਥਲਾ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ


ਪਿੰਡ ਮੁੱਠਡਾ ਕਲਾਂ ਚ ਸਤਿਗੁਰੂ ਰਾਮ ਸਿੰਘ ਸਟੇਡੀਅਮ ਚ ਅਜਾਦ ਕਬੱਡੀ ਕਲੱਬ, ਸਮੂਹ ਪ੍ਰਵਾਸੀ ਭਾਰਤੀ, ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 35ਵਾਂ ਖੇਡ ਮੇਲਾ ਅਤੇ 15ਵਾਂ ਇੰਟਰਨੈਸ਼ਨਲ ਕਬੱਡੀ ਕੱਪ ਹੋ ਨਿਬੜਿਆ। ਟੂਰਨਾਮੈਂਟ ਚ ਮੁੱਖ ਮਹਿਮਾਨ ਕੁਲਵੰਤ ਸਿੰਘ ਹੀਰ ਐਸ ਪੀ ਜਲੰਧਰ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਕਬੱਡੀ ਕੱਪ ਦੇ ਪਹਿਲੇ ਇਨਾਮ 2 ਲੱਖ ਰੁਪਏ ਨੂੰ ਐਨ.ਆਰ  ਆਈਜ਼ ਕਬੱਡੀ ਕਲੱਬ ਨਕੋਦਰ ਨੇ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਨੂੰ ਹਰਾ  ਕੇ ਆਪਣੀ ਝੋਲੀ ਚ ਪਾਇਆ। ਪਰਮਜੀਤ ਬਾਗੀ ਨੇ ਜਿਥੇ ਵਧੀਆ ਧਾਵੀ ਬਣਕੇ ਮੋਟਰਸਾਇਕਲ ਜਿੱਤਿਆ ਉਥੇ ਹੀ ਲਗਾਤਾਰ ਤਿੰਨ ਰੇਡਾਂ ਤੇ  ਸਾਢੇ ਤਿੰਨ ਲੱਖ ਰੁਪਏ ਵੀ ਜਿੱਤੇ।  ਸ਼ੁਰਲੀ ਖੀਰਾਂਵਾਲੀ ਨੇ ਦੋ ਲੱਖ ਦਾ ਜੱਫਾ ਲਾ ਕੇ ਵਾਹ ਵਾਹ ਖੱਟੀ ਜਦ ਕਿ ਖੁਸ਼ੀ ਦੁੱਗਾ ਜਿਥੇ ਸਵਾ ਲੱਖ ਦਾ ਜੱਫਾ ਲਾਇਆ ਉਥੇ ਵਧੀਆ ਜਾਫੀ ਬਣ ਕੇ ਮੋਟਰਸਾਇਕਲ ਵੀ ਜਿੱਤਿਆ।  ਇਪਨ ਦੇ ਵਧੀਆ ਧਾਵੀ ਅਤੇ ਜਾਫੀ ਨੂੰ ਐਸ.ਈ.ਡੀ ਦਿੱਤੀਆਂ ਗਈਆਂ। ਇਸ ਮੌਕੇ  ਸੱਤਾ ਮੁਠੱਡਾ, ਜੈਸ਼ ਕਨੇਡਾ ਅਤੇ ਸਮੂਹ ਪ੍ਰਬੰਧਕਾਂ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਦਾਰਾ ਕਨੇਡਾ ਦੀ ਅਗਵਾਈ ਚ ਟੂਰਨਾਮੈਂਟ ਦੌਰਾਨ ਇਲਾਕੇ ਦੇ ਪ੍ਰਸਿੱਧ ਖਿਡਾਰੀ ਸੋਹਣ ਰੁੜਕੀ ਨੂੰ ਇੱਕ ਲੱਖ ਰੁਪਏ ਨਾਲ, ਮੰਗਾ ਮਿੱਠਾਪੁਰੀ ਅਤੇ ਹਰਜੀਤ ਸਿੰਘ ਰਾਏਪੁਰ ਡੱਬਾ ਨੂੰ ਗੋਲਡ ਮੈਡਲਾਂ ਨਾਲ, ਪਿੰਡ ਦੇ ਖਿਡਾਰੀ ਹਰਜਿੰਦਰ ਬਾਸੀ ਅਤੇ ਰਣਜੀਤ ਔਜਲਾ ਨੂੰ ਮੋਟਰਸਾਇਕਲਾਂ ਨਾਲ ਅਤੇ ਚਾਰ ਖਿਡਾਰੀਆਂ ਨੂੰ ਇੱਕ ਲੱਖ ਰੁਪਏ ਨਾਲ ਸਨਮਾਨਿਤ ਕੀਤਾ। ਟੂਰਨਾਮੈਂਟ ਦੌਰਾਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਮੁਹੰਮਦ ਸਦੀਕ,  ਮਾਸ਼ਾ ਅਲੀ, ਭੋਟੂ ਸ਼ਾਹ  ਤੇ  ਕਾਕੇ ਸ਼ਾਹ ਅਤੇ ਪ੍ਰਸਿੱਧ ਗਾਇਕਾਂ ਨੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਟੂਰਨਾਮੈਂਟ 'ਚ ਖਿਡਾਰੀਆਂ ਦੀ ਹੋਸਲਾ ਅਫਜ਼ਾਈ ਐਨ ਆਰ ਆਈ ਬੂਟਾ ਸਿੰਘ ਆਇਰਲੈਂਡ, ਪ੍ਰਸਿੱਧ ਕਮੈਂਟਰਰ ਭਿੰਦਾ ਮੁਠੱਡਾ, ਨੇਕੀ ਮੁਠੱਡਾ ਯੂਕੇ, ਗੋਖਾ ਮੁਠੱਡਾ ਯੂਕੇ, ਗੁਰਜੀਤ ਸਿੰਘ ਕਨੇਡਾ, ਪਾਲਾ ਬੜਾ ਪਿੰਡ,  ਸੁਰਿੰਦਰ ਲੰਬੜ, ਨਿੰਦਰ ਲੰਬੜ, ਅਮਰਜੀਤ .ਯੂ ਐਸ ਏ, ਜਸਕਰਨ ਕਨੇਡਾ, ਕਲਵਿੰਦਰ ਬੜਾ ਪਿੰਡ, ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਤਿੰਦਰ ਗੋਲਡੀ, ਕਾਤਾਂ ਸਾਧਵਾਂ ਨੇ ਨੋਟ ਵਰਸਾ ਕੇ ਕੀਤੀ। ਇਸ ਮੌਕੇ ਮਹਿੰਦਰ ਸਿੰਘ ਨਾਮਧਾਰੀ, ਸਤਨਾਮ ਸਿੰਘ, ਬਹਾਦਰ ਸਿੰਘ, ਅਜੀਤ ਸਿੰਘ, ਮੱਖਣ ਸਿੰਘ ਕਨੇਡਾ, ਨਿਰਮਲ ਸਿੰਘ ਨਾਮਧਾਰੀ, ਤਰਸੇਮ ਸਿੰਘ ਬੀਸਲਾ, ਮਨਮੋਹਣ ਸ਼ਰਮਾ, ਹਰਭਜਨ ਸਿੰਘ, ਪ੍ਰੇਮ ਸਿੰਘ, ਗੁਰਨਾਮ ਸਿੰਘ ਫੋਜੀ, ਮੱਖਣ ਸਿੰਘ, ਰਮੇਸ਼ ਸੈਹਬੀ, ਹਰਕਮਲ ਸਿੰਘ,  ਕਪੂਰ ਚੰਦ, ਦੀਪਕ ਕੁਮਾਰ ਪੰਚ, ਮਨਜੀਤ ਪੰਚ, ਅਮਰੀਕ ਸਿੰਘ ਨੰਬਰਦਾਰ, ਹਰਵਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ, ਦਿਲਬਾਗ ਬਾਗੀ,  ਪਰਮਜੀਤ ਪੰਮਾ, ਉਪਕਾਰ ਸਿੰਘ,  ਸੋਢੀ ਸਿੰਘ ਬੂਰਾ, ਸਤਨਾਮ ਲਾਲ ਬਲਾਕ ਸੰਮਤੀ ਮੈਂਬਰ, ਦੀਪਾ ਮੁਠੱਡਾ, ਸਰਪੰਚ ਹਰਜਿੰਦਰ ਕੁਮਾਰ ਦੁਸਾਂਝ ਖੁਰਦ, ਮਨਮੋਹਣ ਸਿੰਘ, ਪ੍ਰੇਮ ਲਾਲ ਮੈਹਿਮੀ, ਬਲਵੀਰ ਸਿੰਘ ਨੰਬਰਦਾਰ, ਡਾ ਕੁਲਵੰਤ ਅਤੇ ਡਾ ਸੋਮ ਨਾਥ ਤੂਰ, ਚਰਲ ਤੋਂ ਇਲਾਵਾ ਮੋਹਤਬਰ ਹਾਜ਼ਰ ਸਨ।

No comments:

Post a Comment