ਇਹ ਖ਼ਬਰ ਬਹੁਤ ਹੀ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪਿੰਡ ਮੁਠੱਡਾ ਕਲਾਂ ਦੀ ਬਹੁਮੰਤਵੀ ਖੇਤੀਬਾੜੀ ਸੁਸਾਇਟੀ ਦੇ ਪ੍ਰਧਾਨ ਅਤੇ ਉਘੇ ਕਬੱਡੀ ਪ੍ਰਮੋਟਰ ਸੱਤਾ ਮੁਠੱਡਾ, ਭਿੰਦਾ ਮੁਠੱਡਾ, ਸੋਢੀ ਸਿੰਘ ਬੂਰਾ ਤੇ ਮਰਹੂਮ ਹਰਜੋਧ ਸਿੰਘ ਦੇ ਪਿਤਾ ਸ. ਪ੍ਰੇਮ ਸਿੰਘ ਬੂਰਾ ਦਾ 20 ਮਈ ਨੂੰ ਰਾਤ ਕਰੀਬ 9 ਵਜੇ ਦੇਹਾਂਤ ਹੋ ਗਿਆ। ਉਹ ਦੂਜੀ ਵਾਰ, ਐਤਕੀ ਸਰਬਸੰਮਤੀ ਨਾਲ ਕਈ ਪਿੰਡਾਂ ਦੀ ਸਾਂਝੀ ਇਸ ਖੇਤੀਬਾੜੀ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਦੇ ਵਿਦੇਸ਼ 'ਚੋਂ ਆਉਣ 'ਤੇ ਕੀਤਾ ਜਾਵੇਗਾ। ਇਲਾਕੇ ਅਤੇ ਪਿੰਡ ਦੀਆਂ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਅਤੇ ਖੇਡ ਸੰਸਥਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਨਾਲ ਆਪਣੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

No comments:
Post a Comment