Monday, 12 February 2018

36ਵਾਂ ਖੇਡ ਮੇਲਾ ਅਤੇ 16ਵਾਂ ਇੰਟਰਨੈਸ਼ਨਲ ਕਬੱਡੀ ਕੱਪ 14, 15 ਅਤੇ 16 ਫਰਵਰੀ ਨੂੰ





ਅਜ਼ਾਦ ਕਬੱਡੀ ਕਲੱਬ ਮੁਠੱਡਾ ਕਲਾਂ, ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 36ਵਾਂ ਖੇਡ ਮੇਲਾ ਅਤੇ 16ਵਾਂ ਇੰਟਰਨੈਸ਼ਨਲ ਕਬੱਡੀ ਕੱਪ 14, 15 ਅਤੇ 16 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਸਵ. ਸ. ਪ੍ਰੇਮ ਸਿੰਘ ਬੂਰਾ ਅਤੇ ਸਵ. ਸੂਰਜ ਸਿੰਘ ਔਜਲਾ ਨੂੰ ਸਮਰਪਿਤ ਕਬੱਡੀ ਕੱਪ ਦਾ ਪਹਿਲਾ ਇਨਾਮ 2 ਲੱਖ ਰੁਪਏ ਹੋਵੇਗਾ | 16 ਫਰਵਰੀ ਨੂੰ ਨਾਰਥ ਇੰਡੀਆ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਦੇ ਭੇੜ ਹੋਣਗੇ ਅਤੇ ਅੰਗਰੇਜ਼ ਅਲੀ, ਕੁਲਵਿੰਦਰ ਬਿੱਲਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ, ਸੈਕਟਰੀ ਹਰਵਿੰਦਰ ਸਿੰਘ ਟੋਨਾ, ਸੁਰਿੰਦਰਪਾਲ ਸਿੰਘ, ਬਲਵੀਰ ਸਿੰਘ ਲੰਬੜਦਾਰ, ਅਜੀਤ ਸਿੰਘ ਬੂਰਾ, ਮੱਖਣ ਸਿੰਘ, ਬਹਾਦਰ ਸਿੰਘ, ਦੀਪਕ ਕੁਮਾਰ ਰਿੰਕੂ, ਮਨਜੀਤ ਸਿੰਘ ਪੰਚ, ਜਗਜੀਵਨ ਰਾਮ ਪੰਚ, ਹਰਨੇਕ ਸਿੰਘ, ਉਪਕਾਰ ਸਿੰਘ, ਹਰਜਿੰਦਰ ਸਿੰਘ ਹੇਅਰ, ਪਰਮਜੀਤ ਸਿੰਘ ਔਜਲਾ, ਰੈਨੀ ਔਜਲਾ, ਰਣਜੀਤ ਸਿੰਘ ਬੂਰਾ, ਰਣਧੀਰ ਸਿੰਘ ਬੂਰਾ ਤੇ ਹੋਰ ਹਾਜ਼ਰ ਸਨ |

No comments:

Post a Comment