ਆਜ਼ਾਦ ਕਬੱਡੀ ਕਲੱਬ ਮੁਠੱਡਾ ਕਲਾਂ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 36ਵਾਂ ਪੇਂਡੂ ਖੇਡ ਮੇਲਾ ਅਤੇ 16ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਗਿਆ। ਜਿਸ 'ਚ ਰਾਇਲਜ਼ ਕਿੰਗਜ਼ ਯੂ.ਐੱਸ.ਏ. ਦੀ ਟੀਮ ਨੇ ਸ਼ਹੀਦ ਭਗਤ ਸਿੰਘ ਕਲੱਬ ਸਰਹਾਲ ਰਣੂਆ ਦੀ ਟੀਮ ਨੂੰ ਹਰਾ ਕੇ 2 ਲੱਖ ਰੁਪਏ ਆਪਣੇ ਨਾਮ ਕਰ ਲਿਆ। ਇਸ ਵਾਰ ਦੇ ਖੇਡ ਮੇਲਾ ਪ੍ਰੇਮ ਸਿੰਘ ਬੂਰਾ ਅਤੇ ਸੂਰਜ ਸਿੰਘ ਔਜਲਾ ਨੂੰ ਸਮਰਪਿਤ ਕੀਤਾ ਗਿਆ ਸੀ। ਬੋਲਾਂ ਦੇ ਵਣਜਾਰੇ ਵਜੋਂ ਮਸ਼ਹੂਰ ਭਿੰਦਾ ਮੁਠੱਡਾ, ਸੱਤਾ ਮੁਠੱਡਾ ਅਤੇ ਜੈਸ਼ ਔਜਲਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਕਬੱਡੀ ਕੱਪ ਦਾ ਮੁਖ ਆਕਰਸ਼ਨ ਰਹੇ ਗੱਗੀ ਖੀਰਾਂਵਾਲੀ ਦੀਆਂ ਸੱਤ ਰੇਡਾਂ 'ਤੇ ਲਗਾਏ ਗਏ ਫੋਰਡ 3600 ਟਰੈਕਟਰ ਅਤੇ 71000 ਰੁਪਏ ਦਾ ਅੰਮ੍ਰਿਤ ਬਿੱਲੀ ਗੁਰਦਾਸਪੁਰ ਨੇ ਜੱਫਾ ਰਿਹਾ। ਇਸ ਖੇਡ ਮੇਲੇ ਦੌਰਾਨ ਮਨਿੰਦਰ ਸਰਾਂ ਬੈੱਸਟ ਰੇਡਰ ਅਤੇ ਬਿੱਲੀ ਲੱਲੀ ਬੈੱਸਟ ਜਾਫੀ ਬਣੇ, ਜਿਨ੍ਹਾਂ ਨੇ ਮੋਟਰ ਸਾਈਕਲ ਆਪਣੇ ਨਾਮ ਕੀਤੇ। ਸਿਤੋਂ ਬਿਨਾਂ ਕਬੱਡੀ ਓਪਨ ਪਿੰਡ ਪੱਧਰ ਵਿਚ ਮੁਠੱਡਾ ਕਲਾਂ ਜੇਤੂ ਰਿਹਾ। ਖੁੱਲ੍ਹੇ ਅਖਾੜੇ ਵਿੱਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਪਹੁੰਚੇ ਵਿਸ਼ੇਸ਼ ਮਹਿਮਾਨਾਂ ਵਿੱਚ ਲੋਕ ਗਾਇਕ ਕਮਲ ਹੀਰ, ਜਸਵੀਰ ਗੁਣਾਚੌਰੀਆ, ਐਸ ਪੀ ਕੁਲਵੰਤ ਸਿੰਘ ਹੀਰ, ਐਸ ਪੀ ਕਮਲਜੀਤ ਸਿੰਘ, ਬਲਜੀਤ ਸੰਧੂ ਤੇ ਦਿਲਬਾਗ ਸੰਧੂ ਬੇ ਏਰੀਆ ਸਪੋਰਟਸ ਕਲੱਬ, ਏ ਐਸ ਚਾਹਲ, ਜੋਗਿੰਦਰ ਬਾਸੀ ਕੈਨੇਡਾ ਸ਼ਾਮਿਲ ਸਨ। ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ, ਸੈਕਟਰੀ ਹਰਵਿੰਦਰ ਸਿੰਘ ਟੋਨਾ ਤੋਂ ਇਲਾਵਾ ਕੁਲਵੀਰ ਔਜਲਾ ਕੈਨੇਡਾ, ਗੁਰਜੀਤ ਕੈਨੇਡਾ, ਸੁਰਿੰਦਰਪਾਲ ਸਿੰਘ, ਬਲਵੀਰ ਸਿੰਘ ਨੰਬਰਦਾਰ, ਅਜੀਤ ਸਿੰਘ ਬੂਰਾ, ਮੱਖਣ ਸਿੰਘ, ਬਹਾਦਰ ਸਿੰਘ, ਪੰਚ ਦੀਪਕ ਕੁਮਾਰ ਰਿੰਕੂ, ਪੰਚ ਮਨਜੀਤ ਸਿੰਘ, ਪੰਚ ਜਗਜੀਵਨ ਰਾਮ, ਹਰਨੇਕ ਸਿੰਘ, ਉਪਕਾਰ ਸਿੰਘ, ਹਰਜਿੰਦਰ ਸਿੰਘ ਹੇਅਰ, ਪਰਮਜੀਤ ਸਿੰਘ ਔਜਲਾ, ਰੈਨੀ ਔਜਲਾ, ਰਣਜੀਤ ਸਿੰਘ ਬੂਰਾ, ਰਣਧੀਰ ਸਿੰਘ ਬੂਰਾ, ਸ਼ਰਨਜੀਤ ਸਿੰਘ, ਚੰਨਪ੍ਰੀਤ ਸਿੰਘ, ਨਵਦੀਪ ਸਿੰਘ, ਅਵਦੀਪ ਸਿੰਘ, ਸੁਖਵਿੰਦਰ ਸੁੱਖਾ, ਸੰਦੀਪ ਸਿੰਘ, ਕਮਲਪ੍ਰੀਤ ਸਿੰਘ ਆਦਿ ਨੇ ਖੇਡ ਮੇਲਾ ਕਾਮਯਾਬ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ।

No comments:
Post a Comment