Monday, 31 October 2016

ਮਹਿੰਮੀ ਜਠੇਰੇ ਭਵਨ ਵਿਖੇ ਸਲਾਨਾ ਮੇਲਾ ਧੂਮ ਧਾਮ ਨਾਲ ਮਨਾਇਆ

ਅੱਜ ਮਹਿੰਮੀ ਜਠੇਰੇ ਭਵਨ (ਰਜਿ.) ਮੁਠੱਡਾ ਕਲਾਂ ਵਿਖੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿੱਚ ਸਲਾਨਾ ਮੇਲਾ ਅਯੋਜਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਦਰਬਾਰ ਬਾਬਾ ਝੰਡੂ ਰਾਮ ਜੀ ਵਿਖੇ ਨਿਸ਼ਾਨ ਸਾਹਿਬ ਸਤਿਕਾਰ ਸਹਿਤ ਚੜ੍ਹਾਏ ਗਏ। ਸੰਗਤਾਂ ਨੇ ਦੇਸ਼ਾਂ ਵਿਦੇਸ਼ 'ਚੋਂ ਦਰਬਾਰ ਵਿਖੇ ਪੁੱਜ ਕੇ ਹਾਜ਼ਰੀ ਲਗਵਾਈ। ਪੰਜਾਬ ਦੇ ਨਾਮਵਰ ਕਲਾਕਾਰਾਂ ਦੇ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ। ਦਰਬਾਰ ਵਿਖੇ ਸ. ਅਵਤਾਰ ਸਿੰਘ ਕਰੀਮਪੁਰੀ ਮੁਖ ਤੌਰ 'ਤੇ ਨਤਮਸਤਕ ਵੀ ਹੋਏ। ਉਨ੍ਹਾਂ ਨੇ ਦਰਬਾਰ ਲਈ ਜਿੱਤਣ ਉਪਰੰਤ ਹਰ ਸੰਭਵ ਕਾਰਜ ਕਰਨ ਦਾ ਵਚਨ ਕੀਤਾ। ਸਵੇਰ ਤੋਂ ਹੀ ਕਮੇਟੀ ਵਲੋਂ ਸੰਗਤਾਂ ਲਈ ਚਾਹ ਪਕੌੜੇ ਮਠਿਆਈ ਅਤੇ ਬਾਅਦ ਦੁਪਹਿਰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਮਹਿੰਮੀ ਜਠੇਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕਪੂਰ ਚੰਦ, ਸੋਮ ਲਾਲ ਮਹਿੰਮੀ, ਰਜਿੰਦਰ ਕੁਮਾਰ, ਪਿਆਰਾ ਰਾਮ ਨੰਬੜਦਾਰ, ਬਲਬੀਰ ਚੰਦ, ਰੇਸ਼ਮ ਲਾਲ ਬਿੱਲਾ, ਮੋਹਣ ਲਾਲ, ਤੇਜ ਲਾਲ, ਗਿਆਨ ਚੰਦ, ਤਰਸੇਮ ਲਾਲ, ਸੁਰਜੀਤ ਰਾਮ, ਹੁਸਨ ਲਾਲ, ਲਸ਼ਕਰੀ ਰਾਮ ਮਹਿੰਮੀ, ਮਹਿੰਦਰ ਪਾਲ ਮਹਿੰਮੀ, ਕੁਲਵਿੰਦਰ ਮਹਿੰਮੀ, ਪ੍ਰੇਮ ਪਾਲ ਗੁਰਾਇਆ, ਨਛੱਤਰ ਮਹਿੰਮੀ ਆਦਿ ਹਾਜ਼ਰ ਸਨ।

No comments:

Post a Comment