ਪਿੰਡ ਦੇ ਪ੍ਰਾਇਮਰੀ ਸਕੂਲ ਦੀ ਸਥਿਤੀ ਅਤੇ ਭਵਿੱਖ

ਪਿੰਡ ਦੇ ਪ੍ਰਾਇਮਰੀ ਸਕੂਲ 'ਚ ਲੱਗੇ ਇੱਕ ਨੀਂਹ ਪੱਥਰ ਤੋਂ ਪਤਾ ਲਗਦਾ ਹੈ ਕਿ ਇਹ ਸੰਨ 1958 'ਚ ਬਣਿਆ ਸੀ ਅਤੇ ਇਸ ਦੇ ਤਿੰਨ ਕਮਰਿਆਂ ਦੀਆਂ ਛੱਤਾਂ ਦੀ ਹਾਲਤ ਹੁਣ ਬਹੁਤ ਹੀ ਮਾੜੀ ਹੋਈ ਪਈ ਹੈ। ਹਾਲ ਇਹ ਹੈ ਕਿ ਇਨ੍ਹਾਂ ਕਮਰਿਆਂ ਦੀ ਵਰਤੋਂ ਇਸ ਵੇਲੇ ਨਹੀਂ ਕੀਤੀ ਜਾ ਰਹੀ ਹੈ। ਤਿੰਨਾਂ ਕਮਰਿਆਂ ਦੀਆਂ ਛੱਤਾਂ ਬਦਲਣ, ਛੱਤਾਂ ਉੱਚੀਆਂ ਕਰਨ, ਵਰਾਂਡੇ ਦਾ ਪਹਿਲਾ ਲੈਂਟਰ ਢਾਹ ਕੇ ਉੱਚਾ ਕਰਨ ਅਤੇ ਨਵੀਂ ਫਰਸ਼ਬੰਦੀ ਲਈ ਪੰਜ ਲੱਖ ਰੁਪਏ ਤੋਂ ਵੱਖ ਰਕਮ ਖਰਚਣ ਦਾ ਅਨੁਮਾਨ ਸੀ। ਜਿਸ ਲਈ ਪ੍ਰਵਾਸੀ ਭਾਰਤੀਆਂ ਨੇ ਖੁਦ ਉਗਰਾਹੀ ਕਰਕੇ ਤਿੰਨ ਲੱਖ ਰਪੁਏ ਇੱਕਠੇ ਕੀਤੇ ਸਨ। ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਵਲੋਂ ਅਪ੍ਰੈਲ 2015 ਦੌਰਾਨ ਐਲਾਨੇ ਤਿੰਨ ਲੱਖ ਰੁਪਏ ਦੀ ਵੀ ਉਡੀਕ ਕੀਤੀ ਜਾ ਰਹੀ ਸੀ। ਜਿਸ ਕਾਰਨ ਛੱਤਾਂ ਬਦਲਣ ਦਾ ਕੰਮ ਵਕਤੀ ਤੌਰ 'ਤੇ ਰੋਕਿਆ ਹੋਇਆ ਸੀ। ਹੁਣ ਤਿੰਨ ਲੱਖ ਰੁਪਏ ਦੀ ਇਹ ਗਰਾਂਟ ਪੰਚਾਇਤ ਦੇ ਬੈਂਕ ਖਾਤੇ 'ਚ ਆ ਗਈ ਹੈ।
ਅਜਿਹੀ ਸਥਿਤੀ 'ਚ ਪਿੰਡ ਦੇ ਮੋਹਤਬਰਾਂ ਦੀ ਇੱਕ ਮੀਟਿੰਗ ਕੀਤੀ ਗਈ। ਜਿਸ 'ਚ ਸਰਕਾਰੀ ਗਰਾਂਟ ਖਰਚਣ ਲਈ ਸ਼ਰਤਾਂ ਦੱਸ ਦਿੱਤੀਆਂ ਗਈਆ। ਜੇ ਇਮਾਰਤ ਸਕੂਲ ਦੇ ਸਾਹਮਣੇ ਵਾਲੇ ਪਾਸੇ ਮੁੜ ਤੋਂ ਨਵੇਂ ਸਥਾਨ 'ਤੇ ਬਣਾਈ ਜਾਂਦੀ ਹੈ ਤਾਂ ਕਰੀਬ 13 ਲੱਖ ਰੁਪਏ ਖਰਚ ਆਉਣਗੇ। ਜਿਸ 'ਚ ਗਰਾਂਟ ਵਾਲੇ ਤਿੰਨ ਲੱਖ ਅਤੇ ਤਿੰਨ ਲੱਖ ਰੁਪਏ ਨਗਦ ਕੋਲ ਹਨ। ਬਾਕੀ 7 ਲੱਖ ਰੁਪਏ ਦੀ ਹੋਰ ਜਰੂਰਤ ਪਵੇਗੀ। ਜੇ ਨਵੇਂ ਸਥਾਨ 'ਤੇ 13 ਲੱਖ ਰੁਪਏ ਨਾਲ ਇਮਾਰਤ ਬਣਦੀ ਹੈ ਤਾਂ ਕਮਰੇ ਵੀ ਚਾਰ ਬਣ ਜਾਣੇ ਹਨ ਕਿਉਂਕਿ ਪਹਿਲੇ ਕਮਰੇ ਵੱਡੇ ਸਾਈਜ਼ ਦੇ ਹਨ।
ਜੇ ਪੁਰਾਣੇ ਕਮਰਿਆਂ ਦੀਆਂ ਛੱਤਾਂ ਬਦਲੀਆਂ ਜਾਂਦੀਆਂ ਹਨ ਤਾਂ ਗਰਾਂਟ ਨਾਲ ਬਣਨ ਵਾਲਾ ਕਮਰਾ ਨਵੀਂਆਂ ਇੱਟਾਂ ਨਾਲ ਹੀ ਬਣਾਉਣਾ ਪਵੇਗਾ ਅਤੇ ਬਾਕੀ ਦੋ ਕਮਰਿਆਂ ਦੀਆਂ ਛੱਤਾਂ ਬਦਲੀਆਂ ਜਾ ਸਕਦੀਆਂ ਹਨ ਅਤੇ ਵਰਾਡਾਂ ਵੀ ਉੱਚਾ ਹੋ ਸਕੇਗਾ।
ਇਕੱਠੇ ਹੋਏ ਪਿੰਡ ਵਾਸੀਆਂ ਨੇ ਛੱਤਾਂ ਬਦਲਣ ਵਾਲੇ ਕੰਮ ਨੂੰ ਹੀ ਤਰਜ਼ੀਹ ਦਿੱਤੀ ਹੈ। ਜੇ ਕੋਈ ਦਾਨੀ ਸੱਜਣ ਨਵੀਂ ਇਮਾਰਤ ਬਾਰੇ ਯੋਗਦਾਨ ਪਾ ਸਕਦੇ ਹੋਣ ਤਾਂ ਉਹ ਸਕੂਲ ਨਾਲ ਸੰਪਰਕ ਕਰ ਸਕਦੇ ਹਨ। ਕਮਰਾ ਢਾਉਣ ਦਾ ਕੰਮ ਦੋ ਤਿੰਨ ਦਿਨ ਬਾਅਦ ਆਰੰਭ ਹੋ ਜਾਣਾ ਹੈ। ਇਸ ਤਰ੍ਹਾਂ ਕੰਮ ਦੀ ਸ਼ੁਰੂਆਤ ਹੋ ਜਾਣੀ ਹੈ ਅਤੇ ਆਪ ਸਭਨਾ ਦੇ ਸਹਿਯੋਗ ਨਾਲ ਪਿੰਡ ਦਾ ਸਕੂਲ ਇਲਾਕੇ 'ਚ ਆਪਣਾ ਨਾਮ ਕੱਢ ਸਕਦਾ ਹੈ। ਜੇ ਕਿਸੇ ਦਾ ਕੋਈ ਹੋਰ ਸੁਝਾਓ ਵੀ ਹੋਵੇ ਤਾਂ ਉਹ ਵੀ ਸਕੂਲ ਨਾਲ ਸੰਪਰਕ ਕਰ ਸਕਦਾ ਹੈ।

No comments:
Post a Comment