Monday, 31 October 2016

ਨਾਮਧਾਰੀ ਸਤਿਗੁਰੂ ਉਦੈ ਸਿੰਘ ਜੀ ਦਾ ਪਿੰਡ ਮੁਠੱਡਾ ਕਲਾਂ ਦਾ ਦੌਰਾ



ਅੱਜ ਨਾਮਧਾਰੀ ਸਤਿਗੁਰੂ ਉਦੈ ਸਿੰਘ ਜੀ ਨੇ ਪਿੰਡ ਮੁਠੱਡਾ ਕਲਾਂ 'ਚ ਉਸਾਰੀ ਅਧੀਨ ਨਾਮਧਾਰੀ ਧਰਮਸ਼ਾਲਾ ਦਾ ਉਚੇਚੇ ਤੌਰ 'ਤੇ ਨਿਰੀਖਣ ਕੀਤਾ। ਵਰਨਣਯੋਗ ਹੈ ਕਿ ਮੁਠੱਡਾ ਕਲਾਂ ਨੂੰ ਨਾਮਧਾਰੀ ਇਤਿਾਹਸ 'ਚ ਸਤਿਗੁਰੂ ਰਾਮ ਸਿੰਘ ਜੀ ਦੀ ਡਿਊਢੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾ ਨਾਮਧਾਰੀ ਧਰਮਸ਼ਾਲਾ ਦੇਖਣ ਉਪਰੰਤ ਪਿੰਡ 'ਚ ਕਈ ਘਰਾਂ 'ਚ ਵੀ ਦਰਸ਼ਨ ਦਿੱਤੇ। ਇਸ ਮੌਕੇ ਇਲਾਕੇ ਭਰ 'ਚ ਸੰਗਤਾਂ ਹੁੰਮ ਹੁਮਾ ਕੇ ਪੁੱਜਣੀਆਂ ਸ਼ੁਰੂ ਹੋ ਗਈਆ। ਸੰਗਤਾਂ 'ਚ ਕਾਫੀ ਉਤਸ਼ਾਹ ਸੀ। ਦਿਵਾਲੀ ਤੋਂ ਅਗਲੇ ਦਿਨ ਦੀ ਇਸ ਆਮਦ ਨੇ ਦਿਵਾਲੀ ਵਰਗਾ ਉਤਸ਼ਾਹਜਨਕ ਮਹੌਲ ਬਣਾ ਦਿੱਤਾ।

No comments:

Post a Comment